ਗੁਰਦਾਸਪੁਰ ਜ਼ਿਮਨੀ ਚੋਣ ਅਮਨ ਅਮਾਨ ਨਾਲ ਨੇਪਰੇ ਚੜੀ

ਗੁਰਦਾਸਪੁਰ ਜ਼ਿਮਨੀ ਚੋਣ 2017:
ਗੁਰਦਾਸਪੁਰ ਜ਼ਿਮਨੀ ਚੋਣ ਅਮਨ ਅਮਾਨ ਨਾਲ ਨੇਪਰੇ ਚੜੀ
56% ਹੋਈ ਵੋਟਿੰਗ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਹੋਈ ਸਭ ਤੋਂ ਵੱਧ ਅਤੇ ਵਿਧਾਨ ਸਭਾ ਹਲਕਾ ਬਟਾਲਾ ਵਿਚ ਹੋਈ ਸਭ ਤੋਂ ਘੱਟ ਵੋਟਿੰਗ
ਵੋਟਿੰਗ ਵਾਲੇ ਦਿਨ ਦਫਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਪ੍ਰਾਪਤ ਹੋਈਆਂ ਕੁਲ 4 ਸ਼ਿਕਾਇਤਾਂ
ਚੰਡੀਗੜ•, 11 ਅਕਤੂਬਰ: 
ਲੋਕ ਸਭਾ ਹਲਕਾ -01 ਗੁਰਦਾਸਪੁਰ ਵਿੱਚ ਅੱੱਜ ਅਮਨ ਅਮਾਨ ਨਾਲ ਵੋਟਾਂ ਪਾਉਣ ਦਾ ਕਾਰਜ ਨੇਪਰੇ ਚੜ• ਗਿਆ।ਅੱਜ 56 % ਵੋਟਿੰਗ ਹੋਈ।
ਚੋਣ ਅਮਲ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਵੀ.ਕੇ. ਸਿੰਘ ( ਆਈ.ਏ.ਐਸ.) ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸ਼ਨ Àਤੇ ਰਾਜਨੀਤਕ ਪਾਰਟੀਆ ਦੇ ਸਹਿਯੋਗ ਸਦਕਾ ਜ਼ਿਮਨੀ ਚੋਣ ਦਾ ਹੁਣ ਤੱਕ ਦਾ ਅਮਲ ਸ਼ਾਂਤੀਮਈ ਰਿਹਾ ਹੈ। 
ਉਨਾਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਐਲਾਨ ਦੇ ਨਾਲ ਹੈ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਸੀ ਅਤੇ ਇਸ ਸਮੇਂ ਦੋਰਾਨ ਕਮਿਸਨ ਨੂੰ ਕੁੱਲ 58 ਸਿਕਾਇਤਾਂ ਪ੍ਰਾਪਤ ਹੋਈਆ ਸਨ ਜਿਨਾ ਦਾ ਨਾਲ ਦੀ ਨਾਲ ਹੀ ਨਿਪਟਾਰਾ ਕਰ ਦਿੱਤਾ ਗਿਆ ਸੀ ਅਤੇ ਅੱਜ ਵੋਟਾਂ ਵਾਲੇ ਦਿਨ ਕੇਵਲ 4 ਸ਼ਿਕਾਇਤਾਂ ਹੀ ਪ੍ਰਾਪਤ ਹੋਈਆ ਹਨ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 65% ਵੋਟਿੰਗ ਨਾਲ ਸਭ ਤੋਂ ਵੱਧ ਵੋਟਿੰਗ ਹੋਈ ਅਤੇ ਜਦਕਿ ਵਿਧਾਨ ਸਭਾ ਹਲਕਾ ਬਟਾਲਾ ਵਿਚ 50%ਵੋਟਿੰਗ ਨਾਲ  ਸਭ ਤੋਂ ਘੱਟ ਵੋਟਿੰਗ ਹੋਈ। 

back-to-top