ਨਵਜੋਤ ਸਿੰਘ ਸਿੱਧੂ ਵਲੋਂ ਗੁਰਲੀਨ ਖਹਿਰਾ ਦੀ ਆਕੂਪੇਸ਼ਨਲ ਇੰਗਲਿਸ਼ ਟੈਸਟ ਬਾਬਤ ਕਿਤਾਬ ਲੋਕ ਅਰਪਣ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਨਵਜੋਤ ਸਿੰਘ ਸਿੱਧੂ ਵਲੋਂ ਗੁਰਲੀਨ ਖਹਿਰਾ ਦੀ ਆਕੂਪੇਸ਼ਨਲ ਇੰਗਲਿਸ਼ ਟੈਸਟ ਬਾਬਤ ਕਿਤਾਬ ਲੋਕ ਅਰਪਣ
   ਕਿਤਾਬ ਦਾ ਮਕਸਦ ਨਰਸਿੰਗ ਕਿੱਤੇ ਦੀਆਂ ਮਾਹਿਰਾਂ ਨੂੰ ਵਿਦੇਸ਼ਾਂ 'ਚ ਰੋਜਗਾਰ ਸੰਬੰਧੀ ਜਾਣਕਾਰੀ ਦੇਣਾ
ਚੰਡੀਗੜ੍ਹ, ਨਵੰਬਰ 13:
“ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਕ ਅਜਿਹੀ ਕਿਤਾਬ ਦੀ ਰਚਨਾ ਕੀਤੀ ਗਈ ਹੈ ਜੋ ਕਿ ਵਿਦੇਸ਼ਾਂ ਵਿਚ ਕੈਰੀਅਰ ਬਣਾਉਣ ਦੀਆਂ ਚਾਹਵਾਨ ਨਰਸਾਂ ਨੂੰ ਆਕੂਪੇਸ਼ਨਲ ਇੰਗਲਿਸ਼ ਟੈਸਟ (ਓ ਈ ਟੀ) ਸੰਬੰਧੀ ਸੰਪੂਰਨ ਜਾਣਕਾਰੀ ਦੇ ਕੇ ਉਹਨਾਂ ਦੀ ਭਰਪੂਰ ਮਦਦ ਕਰੇਗੀ।“ ਅੱਜ ਇਥੇ ਓ ਈ ਟੀ ਟਰੇਨਰ, ਸਾਫਟ ਸਕਿੱਲ ਟਰੇਨਰ ਅਤੇ ਕੈਰੀਅਰ ਕਾਊਂਸਲਰ ਗੁਰਲੀਨ ਖਹਿਰਾ ਦੁਆਰਾ ਰਚਿਤ ਆਕੂਪੇਸ਼ਨਲ ਇੰਗਲਿਸ਼ ਟੈਸਟ ਸੰਬੰਧੀ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 4 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਪੰਜਾਬ ਦੀ ਇਕ ਧੀ ਨੇ ਇਸ ਕਿਤਾਬ ਦੀ ਰਚਨਾ ਕੀਤੀ ਹੈ ਜੋ ਕਿ ਨਰਸਿੰਗ ਕਿੱਤੇ ਵਿਚ ਵਿਦੇਸ਼ਾਂ ਵਿਖੇ ਕੈਰੀਅਰ ਬਣਾਉਣ ਦੀਆਂ ਚਾਹਵਾਨ ਮਾਹਿਰਾਂ ਲਈ ਕਾਫੀ ਮਦਦਗਾਰ ਸਿੱਧ ਹੋਵੇਗੀ।
ਇਸ ਮੌਕੇ ਗੁਰਲੀਨ ਖਹਿਰਾ ਨੇ ਕਿਹਾ ਕਿ ਓ ਈ ਟੀ ਅੰਗਰੇਜੀ ਭਾਸ਼ਾ ਵਿਚ ਲਈ ਜਾਣ ਵਾਲੀ ਇਕ ਅਜਿਹੀ ਪ੍ਰੀਖਿਆ ਹੈ ਜੋ ਕਿ ਆਸਟ੍ਰੇਲੀਆ, ਨਿਊਜੀਲੈਂਡ, ਯੂ.ਕੇ., ਸਿੰਗਾਪੁਰ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੈਰੀਅਰ ਬਣਾਉਣ ਦੇ ਚਾਹਵਾਨ ਮਾਹਿਰਾਂ ਲਈ ਤਿਆਰ ਕੀਤੀ ਗਈ ਹੈ। ਇਸ ਪ੍ਰੀਖਿਆ ਵਿਚ ਅੰਗਰੇਜੀ ਭਾਸ਼ਾ ਸੁਣਨ, ਪੜ੍ਹਨ, ਲਿਖਣ ਅਤੇ ਬੋਲਣ ਦਾ ਮੁਲਾਂਕਣ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਹੈ ਕਿ ਇਸ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਸਮੁੱਚੇ ਅਧਿਆਏ ਓਪਰੋਕਤ ਪ੍ਰੀਖਿਆ ਸੰਬੰਧੀ ਸਾਰੇ ਪੱਖਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਇਸ ਕਿਤਾਬ ਵਿਚ ਨਮੂਨੇ ਦੇ ਪ੍ਰੀਖਿਆ ਪੱਤਰ ਵੀ ਸ਼ਾਮਿਲ ਕੀਤੇ ਗਏ ਹਨ। 
ਨੰ: ਪੀਆਰ/17/

back-to-top