Current Size: 100%

ਮਲੇਰੀਏ ਅਤੇ ਡੇਂਗੂ ਦੇ ਖਾਤਮੇ ਲਈ ਕਰਵਾਈ ਫੌਗਿੰਗ, ਡਾ.ਦਿਲਬਾਗ ਸਿੰਘ

I/42048/2020

 

ਜਿਲਾ ਲੋਕ ਸੰਪਰਕ ਦਫਤਰ, ਐਸ ਏ ਐਸ ਨਗਰ 

 

ਮਲੇਰੀਏ ਅਤੇ ਡੇਂਗੂ ਦੇ ਖਾਤਮੇ ਲਈ ਕਰਵਾਈ ਫੌਗਿੰਗ, ਡਾ.ਦਿਲਬਾਗ ਸਿੰਘ

 

ਐਸ ਏ ਐਸ ਨਗਰ, ਜੂੂੂਨ 29:

 

 ਪੰਜਾਬ ਸਰਕਾਰ ਵੱਲੋਂ ਮਲੇਰੀਏ ਅਤੇ ਡੇਂਗੂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਪਿੰਡ ਢਕੋਰਾਂ ਕਲਾਂ ਅਤੇ ਢਕੋਰਾਂ ਖੁਰਦ ਵਿੱਚ ਫੌਗਿੰਗ ਕਰਵਾਈ ਗਈ ਅਤੇ ਮਲੇਰੀਆ ਅਤੇ ਡੇਂਗੂ ਦੇ ਸਬੰਧ ਵਿੱਚ ਜਾਗਰੂਕਤਾ ਪੈਦਾ ਕੀਤੀ ਗਈ। 

 

ਜਿਸ ਤਹਿਤ ਇੱਕਠੇ ਹੋਏ ਲੋਕਾਂ ਨੂੰ ਸਬੋਧਨ ਕਰਦੇ ਹੋਏ ਡਾ.ਦਿਲਬਾਗ ਸਿੰਘ ਸੀਨੀਅਰ ਮੈਡੀਕਲ ਅਫਸਰ ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ ਨੇ ਦੱਸਿਆ ਕਿ ਮਲੇਰੀਆ ਇੱਕ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਸ ਮੱਛਰ ਦੇ ਪਲਣ ਦਾ ਵੱਡਾ ਕਾਰਨ ਘਰ ਦੇ ਆਸੇ ਪਾਸੇ ਗੰਦਾ ਪਾਣੀ ਇੱਕਠਾ ਹੋੋਣਾ ਛੱਪੜ ਅਤੇ ਗੰਦੇ ਨਾਲੇ ਆਦਿ ਹਨ ਇਹਨਾਂ ਵਿੱਚ ਪਾਣੀ ਦੇ ਇੱਕਠੇ ਹੋਣ ਦੀ ਲੋਕਾਂ ਦੀ ਆਪਣੀ ਜਿੰਮੇਵਾਰੀ ਹੈ। ਲੋਕਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਗੰਦੇ ਪਾਣੀ ਵਿੱਚ ਹੀ ਮਲੇਰੀਆ ਦਾ ਮੱਛਰ ਪੱਲਦਾ ਹੈ, ਪਰ ਇਸ ਦੇ ਬਾਵਜੂਦ ਵੀ ਪਿੰਡ ਪਿੰਡ ਪਾਣੀ ਦੇ ਛੱਪੜ ਅਤੇ ਘਰਾਂ ਦੇ ਆਸ ਪਾਸ ਸਾਫ ਸਫਾਈ ਨਹੀਂ ਹੈ ਅਤੇ ਇਸ ਦੀ ਸ਼ਿਕਾਇਤ ਵੀ ਲੋਕ ਆਪ ਸਾਫ ਸਫਾਈ ਨਾ ਕਰਕੇ ਸਿਹਤ ਵਿਭਾਗ ਨੂੰ ਕਰਦੇ ਰਹਿੰਦੇ ਹਨ।

 

 ਡਾ.ਦਿਲਬਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਫਾਈ ਤੁਹਾਡੀ ਆਪਣੀ ਜਿੰਮੇਵਾਰੀ ਹੈ। ਸਿਹਤ ਮਹਿਕਮਾ ਬੀਮਾਰੀਆਂ ਦੇ ਖਾਤਮੇ ਲਈ ਜਾਗਰੂਕਤਾ ਕਰ ਸਕਦਾ ਹੈ ਜੇਕਰ ਲੋਕ ਚਾਹੁੰਦੇ ਹਨ ਕਿ ਮਲੇਰੀਆ ਦੀ ਬੀਮਾਰੀ ਨਾ ਹੋਵੇ ਜੋ ਕਿ ਖਤਮ ਹੋਣ ਦੇ ਕਿਨਾਰੇ ਹੈ ਤਾਂ ਲੋਕਾਂ ਨੂੰ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਡਾ. ਦਿਲਬਾਗ ਨੇ ਦੱਸਿਆ ਕਿ ਮਲੇਰੀਏ ਦੀ ਦਵਾਈ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਮਿਲਦੀ ਹੈ ਨਾਲ ਹੀ ਕਿਹਾ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਇਸ ਕਰਕੇ ਬੁਖਾਰ ਹੋਣ ਤੇ ਖੂਨ ਦੀ ਜਾਂਚ ਜਰੂਰ ਕਰਵਾਓ ਤਾਂ ਕਿ ਮਰੀਜ ਨੂੰ ਸਹੀ ਢੰਗ ਨਾਲ ਦਵਾਈ ਮਿਲ ਸਕੇ। 

 

ਡਾ. ਦਿਲਬਾਗ ਨੇ ਹੋਰ ਦੱਸਦੇ ਹੋਏ ਕਿਹਾ ਕਿ ਗੰਦੇ ਪਾਣੀ ਵਿੱਚ ਪਲਿਆ ਮੱਛਰ ਮਲੇਰੀਆ ਦਾ ਬੁਖਾਰ ਅਤੇ ਸਾਫ ਪਾਣੀ ਤੇ ਬੈਠਣ ਵਾਲਾ ਮੱਛਰ ਡੇਂਗੂ ਦਾ ਬੁਖਾਰ ਕਰਦਾ ਹੈ। ਜਿਸ ਕਰਕੇ ਡੇਂਗੂ ਨੂੰ ਅਮੀਰਾ ਦਾ ਮਲੇਰੀਆ ਵੀ ਕਿਹਾ ਜਾਂਦਾ ਹੈ ਅਤੇ ਡੇਂਗੂ ਦੇ ਮਰੀਜਾਂ ਦੀ ਗਿਣਤੀ ਸ਼ਹਿਰਾਂ ਵਿੱਚ ਜ਼ਿਆਦਾ ਹੁੰਦੀ ਹੈ ਅਤੇ ਮਲੇਰੀਆ ਦੇ ਮਰੀਜਾਂ ਦੀ ਗਿਣਤੀ ਪਿੰਡਾਂ ਵਿੱਚ ਜਿਆਦਾ ਹੁੰਦੀ ਹੈ। ਪਿਛਲੇ ਸਾਲ 1 ਜਨਵਰੀ 2019 ਤੋਂ ਦਸੰਬਰ 2019 ਤੱਕ ਬੂਥਗੜ੍ਹ ਸਿਹਤ ਬਲਾਕ ਵਿੱਚ 8 ਕੇਸ ਪਾਏ ਗਏ। ਜਿਹਨਾਂ ਨੂੰ ਜਾਂਚ ਕਰਕੇ ਦਵਾਈ ਦਿੱਤੀ ਗਈ ਅਤੇ ਆਸੇ ਪਾਸੇ ਦੇ ਘਰਾਂ ਵਿੱਚ ਸਪਰੇਅ ਕਰਕੇ ਅਤੇ ਫੋਗਿੰਗ ਕਰਕੇ ਮਲੇਰੀਆ ਅਤੇ ਡੇਂਗੂ ਦੇ ਖਾਤਮੇ ਦੀ ਕੋਸ਼ਿਸ਼ ਕੀਤੀ ਗਈ। ਇੱਕਠੇ ਹੋਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਡਾ.ਦਿਲਬਾਗ ਨੇ ਕਿਹਾ ਕਿ ਸਿਹਤ ਮਹਿਕਮਾ ਆਪਣੀ ਬਣਦੀ ਜਿੰਮੇਵਾਰੀ ਨਿਭਾ ਰਿਹਾ ਹੈ ਤੁਹਾਨੂੰ ਵੀ ਸਹਿਯੋਗ ਕਰਕੇ ਆਪਣੇ ਆਸੇ ਪਾਸੇ ਸਫਾਈ ਰੱਖਕੇ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। 

 

ਇਸ ਮੌਕੇ 'ਤੇ ਢਕੋਰਾਂ ਕਲਾਂ ਦੇ ਸਰਪੰਚ ਹਰਜੀਤ ਸਿੰਘ ਪੱਪੀ ਅਤੇ ਪਿੰਡ ਢਕੋਰਾਂ ਖੁਰਦ ਦੇ ਸਰਪੰਚ ਹਰਜੀਤ ਸਿੰਘ ਰੋਮੀ, ਪੰਚ ਬਿੱਟਾ ਸਿੰਘ, ਪੰਚ ਸਤਨਾਮ ਸਿੰਘ, ਪ੍ਰੀਤਮ ਸਿੰਘ ਸੈਕਟਰੀ, ਹਰਨੇਕ ਸਿੰਘ ਫੋਜੀ ਅਤੇ ਸਿਹਤ ਵਿਭਾਗ ਦੇ ਬੀਈਈ ਵਿਕਰਮ ਕੁਮਾਰ, ਐਸ ਆਈ ਗੁਰਤੇਜ ਸਿੰਘ, ਵਰਂਕਰ ਜਗਤਾਰ ਸਿੰਘ ਅਤੇ ਆਸ਼ਾ ਬਲਵਿੰਦਰ ਕੌਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

 
 

 

---------

 

 

--

back-to-top