Current Size: 100%

ਪ੍ਰਿਤਪਾਲ ਸਿੰਘ ਬੱਤਰਾ ਵੱਲੋਂ ਪੁਲਿਸ ਵਿਰੁੱਧ ਲਗਾਏ ਗਏ ਦੋਸ਼ ਝੂਠੇ ਅਤੇ ਮਨਘੜਤ-ਐਸ.ਪੀ. ਜਾਂਚ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਪ੍ਰਿਤਪਾਲ ਸਿੰਘ ਬੱਤਰਾ ਵੱਲੋਂ ਪੁਲਿਸ ਵਿਰੁੱਧ ਲਗਾਏ ਗਏ ਦੋਸ਼ ਝੂਠੇ ਅਤੇ ਮਨਘੜਤ-ਐਸ.ਪੀ. ਜਾਂਚ
-ਆਪਣੇ ਵਿਰੁੱਧ ਪੁਲਿਸ ਵੱਲੋਂ ਕੀਤੀ ਜਾ ਰਹੀਂ ਜਾਂਚ ਨੂੰ ਪ੍ਰਭਾਵਤ ਕਰਨ ਲਈ ਲਗਾਏ ਦੋਸ਼-ਐਸ.ਪੀ. ਹੁੰਦਲ
-ਨਸ਼ਿਆਂ ਦੇ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ-ਹੁੰਦਲ
ਪਟਿਆਲਾ, 29 ਜੂਨ:
ਕਈ ਮਹੀਨੇ ਪੁਰਾਣੀ ਘਟਨਾਂ ਦਾ ਜਿਕਰ ਕਰਦਿਆਂ ਨਾਭਾ ਵਾਸੀ ਪ੍ਰਿਤਪਾਲ ਸਿੰਘ ਬੱਤਰਾ ਵੱਲੋਂ ਸੀ.ਆਈ.ਏ. ਸਟਾਫ਼ ਨਾਭਾ ਦੇ ਤਤਕਾਲੀ ਇੰਚਾਰਜ ਵਿਰੁੱਧ ਲਗਾਏ ਗਏ ਕੇਸ ਕੱਟਣ ਦੇ ਦੋਸ਼ਾਂ ਝੂਠੇ ਅਤੇ ਮਨਘੜਤ ਦੱਸਦਿਆਂ ਪਟਿਆਲਾ ਦੇ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ ਨੇ ਸਥਿਤੀ ਸਪੱਸ਼ਟ ਕੀਤੀ ਹੈ।
ਸ. ਹਰਮੀਤ ਸਿੰਘ ਹੁੰਦਲ ਨੇ ਇੱਕ ਪਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪ੍ਰਿਤਪਾਲ ਸਿੰਘ ਬੱਤਰਾ ਵਿਰੁੱਧ ਪਹਿਲਾਂ ਦਰਜ ਮੁਕੱਦਮੇ 'ਚ ਪੁਲਿਸ ਰਿਮਾਂਡ ਦੌਰਾਨ ਇਸ ਨੂੰ ਮਾਣਯੋਗ ਅਦਾਲਤ ਵਿੱਚ ਸਮੇਂ-ਸਮੇਂ 'ਤੇ ਪੇਸ਼ ਕੀਤਾ ਜਾਂਦਾ ਸੀ ਪਰੰਤੂ ਇਸ ਨੇ ਮਾਣਯੋਗ ਜੱਜ ਸਾਹਮਣੇ ਅਜਿਹਾ ਕੋਈ ਮਾਮਲਾ ਨਹੀਂ ਲਿਆਂਦਾ।
ਐਸ.ਪੀ. ਸ. ਹੁੰਦਲ ਨੇ ਕਿਹਾ ਕਿ ਜੇਕਰ ਇਸ ਨਾਲ ਅਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਜਦੋਂ ਮਾਣਯੋਗ ਜੱਜ ਵੱਲੋਂ ਇਸ ਨੂੰ ਅਦਾਲਤੀ ਰਿਮਾਂਡ ਤਹਿਤ ਜੇਲ ਭੇਜਿਆ ਗਿਆ ਤਾਂ ਉਸੇ ਸਮੇਂ ਹੀ ਇਸ ਨੇ ਅਜਿਹਾ ਮਾਮਲਾ ਮਾਣਯੋਗ ਜੱਜ ਦੇ ਧਿਆਨ ਵਿੱਚ ਲਿਆ ਦੇਣਾ ਸੀ ਪਰੰਤੂ ਉਸਨੇ ਉਸ ਸਮੇਂ ਅਜਿਹਾ ਨਹੀਂ ਕੀਤਾ ਅਤੇ ਹੁਣ ਪ੍ਰਿਤਪਾਲ ਬੱਤਰਾ ਵੱਲੋਂ ਆਪਣੇ ਵਿਰੁੱਧ ਚੱਲ ਰਹੀ ਜਾਂਚ ਨੂੰ ਪ੍ਰਭਾਵਤ ਕਰਨ ਲਈ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਸ. ਹੁੰਦਲ ਨੇ ਕਿਹਾ ਕਿ ਪ੍ਰਿਤਪਾਲ ਸਿੰਘ ਬੱਤਰਾ ਨੇ ਇੰਸਪੈਕਟਰ ਸਵਰਨ ਗਾਂਧੀ ਵਿਰੁੱਧ ਉਚ ਅਧਿਕਾਰੀਆਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਦਿੱਤੀਆਂ, ਜਿਨ੍ਹਾਂ ਦੀ ਪੜਤਾਲ ਡੀ.ਐਸ.ਪੀ. ਨਾਭਾ ਵੱਲੋਂ ਕੀਤੀ ਗਈ ਅਤੇ ਇਸ ਵੱਲੋਂ ਲਗਾਏ ਗਏ ਦੋਸ਼ ਝੂਠੇ ਅਤੇ ਮਨਘੜਤ ਸਾਬਤ ਹੋਏ। ਐਸ.ਪੀ. ਹੁੰਦਲ ਨੇ ਕਿਹਾ ਕਿ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਨਸ਼ਿਆਂ ਦੇ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਥਾਣਾ ਕੋਤਵਾਲੀ ਨਾਭਾ ਵਿਖੇ ਯੋਗਰਾਜ ਸ਼ਰਮਾ ਪੁੱਤਰ ਰੌਣਕੀ ਰਾਮ ਵਾਸੀ ਨੇੜੇ ਸ਼ੰਕਰਾਪੁਰੀ ਸ਼ਿਵ ਮੰਦਿਰ, ਅਲੌਹਰਾਂ ਗੇਟ ਨਾਭਾ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22, 29, 61 ਤਹਿਤ ਮਿਤੀ 8 ਜੁਲਾਈ 2019 ਨੂੰ ਦਰਜ ਐਫ.ਆਈ.ਆਰ. ਨੰਬਰ 62, 'ਚ ਪ੍ਰਿਤਪਾਲ ਸਿੰਘ ਬੱਤਰਾ ਪੁੱਤਰ ਪਰਤਾਪ ਸਿੰਘ ਵਾਸੀ ਮੁਹੱਲਾ ਪਾਂਡੂਸਰ ਨਾਭਾ ਨੂੰ ਯੋਗਰਾਜ ਸ਼ਰਮਾ ਦੀ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਬਾਅਦ ਹੀ ਸੀ.ਆਈ.ਏ. ਨਾਭਾ ਦੇ ਇੰਚਾਰਜ ਐਸ.ਆਈ. ਗੁਰਮੀਤ ਸਿੰਘ ਵੱਲੋਂ ਮਿਤੀ 09 ਜੁਲਾਈ 2019 ਨੂੰ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਮੁਕੱਦਮਾ ਏ.ਐਸ.ਆਈ. ਚਮਕੌਰ ਸਿੰਘ ਨੇ ਦਰਜ ਕੀਤੀ ਸੀ।
ਐਸ.ਪੀ. ਜਾਂਚ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਬੱਤਰਾ ਨੂੰ 23 ਜੁਲਾਈ 2019 ਨੂੰ ਮੁਕੱਦਮਾ ਨੰਬਰ 62 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪੁਲਿਸ ਰਿਮਾਂਡ ਦੌਰਾਨ ਇਸ ਤੋਂ ਕੀਤੀ ਗਈ ਪੁੱਛਗਿੱਛ ਕਰਕੇ 1101 ਨਸ਼ੀਲੀਆਂ ਗੋਲੀਆਂ ਐਕਟੋਡਾਲ ਐਸ.ਆਰ. 100 ਅਤੇ 170 ਨਸ਼ੀਲੀਆਂ ਗੋਲੀਆਂ ਲੇਟੇਨਜ਼ ਐਮ.ਡੀ. 0.5 (ਕੁਲ 1271 ਨਸ਼ੀਲੀਆਂ ਗੋਲੀਆਂ) ਦੀ ਬਰਾਮਦਗੀ ਹੋਈ ਸੀ। ਇਸ ਨੇ ਪੁਲਿਸ ਰਿਮਾਂਡ 'ਚ ਇਹ ਵੀ ਖੁਲਾਸਾ ਕੀਤਾ ਸੀ ਕਿ ਉਸਦਾ ਭਰਾ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦਾ ਨੌਕਰ ਮਾਨਵਜੀਤ ਸਿੰਘ ਉਰਫ਼ ਮੰਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਗਲਵੱਟੀ, ਅੰਕਿਤ ਛਤਵਾਲ ਪੁੱਤਰ ਰਵਿੰਦਰ ਛਤਵਾਲ ਵਾਸੀ ਛਤਵਾਲ ਮੈਡੀਕਲ ਸਟੋਰ ਨਾਭਾ ਵੀ ਨਸ਼ਿਆਂ ਦੇ ਧੰਦੇ 'ਚ ਲੱਗੇ ਹੋਏ ਹਨ, ਉਨ੍ਹਾਂ ਨੂੰ ਵੀ ਇਸ ਮੁਕੱਦਮੇ 'ਚ ਨਾਮਜਦ ਕੀਤਾ ਗਿਆ ਸੀ।
ਸ. ਹੁੰਦਲ ਨੇ ਦੱਸਿਆ ਕਿ ਪ੍ਰਤਾਪ ਸਿੰਘ ਦੀ ਪਤਨੀ ਨਰਦੀਪ ਕੌਰ (ਪ੍ਰਿਤਪਾਲ ਸਿੰਘ ਦੀ ਮਾਤਾ) ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਇੱਕ ਸੀ.ਆਰ.ਐਮ.-ਐਮ 39562 ਆਫ਼ 2019 ਦਾਖਲ ਕੀਤੀ ਸੀ, ਜੋ ਕਿ ਮਿਤੀ 06 ਫਰਵਰੀ 2020 ਨੂੰ ਵਾਪਸ ਲਈ ਗਈ ਖਾਰਜ ਹੋ ਗਈ ਸੀ ਅਤੇ ਇਸ ਮੁਕੱਦਮੇ ਦੀ ਅਗਲੇਰੀ ਪੜਤਾਲ ਸੀ.ਆਈ.ਏ. ਪਟਿਆਲਾ ਕੋਲ ਆ ਗਈ ਸੀ।
ਐਸ.ਪੀ. ਸ. ਹੁੰਦਲ ਨੇ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਵਿਰੁੱਧ ਮਿਤੀ 16/06/2014 ਨੂੰ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 22, 61, 85 ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਇੱਕ ਐਫ.ਆਈ.ਆਰ. ਨੰਬਰ 132 ਵਿੱਚ ਮਿਤੀ 10/09/2018 ਨੂੰ ਸਪੈਸ਼ਲ ਅਦਾਲਤ ਪਟਿਆਲਾ ਦੇ ਮਾਣਯੋਗ ਜੱਜ ਵੱਲੋਂ ਸੁਣਾਏ ਗਏ ਫੈਸਲੇ ਤਹਿਤ ਇਸ ਨੂੰ ਦੋਸ਼ੀ ਸਾਬਤ ਕਰਦਿਆਂ 6 ਮਹੀਨਿਆਂ ਦੀ ਬਾਮੁਸ਼ੱਕਤ ਕੈਦ ਅਤੇ 2000 ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਗਈ ਸੀ।
ਥਾਣਾ ਕੋਤਵਾਲੀ ਨਾਭਾ ਵਿਖੇ ਪ੍ਰਿਤਪਾਲ ਸਿੰਘ ਬੱਤਰਾ ਅਤੇ ਹੋਰਨਾਂ ਵਿਰੁੱਧ ਮਿਤੀ 08/09/2017 ਨੂੰ ਆਈ.ਪੀ.ਸੀ. ਐਕਟ ਦੀਆਂ ਧਾਰਾਵਾਂ 458, 427, 323, 148, 149 ਤਹਿਤ ਦਰਜ ਐਫ.ਆਈ.ਆਰ. ਨੰਬਰ 79 'ਚ ਸਮਝੌਤੇ ਦੇ ਅਧਾਰ 'ਤੇ ਅਣਸੁਲਝੀ ਰਿਪੋਰਟ 23/10/2017 ਨੂੰ ਦਾਖਲ ਕਰ ਦਿੱਤੀ ਗਈ ਸੀ ਅਤੇ ਇਹ 22 ਅਪ੍ਰੈਲ 2018 ਨੂੰ ਇਲਾਕਾ ਮੈਜਿਸਟ੍ਰੇਟ ਵੱਲੋਂ ਪ੍ਰਵਾਨ ਕਰ ਲਈ ਗਈ ਸੀ।
ਐਸ.ਪੀ. ਸ. ਹੁੰਦਲ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਬੱਤਰਾ ਨੂੰ ਮਿਤੀ 19 ਜੂਨ 2020 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ ਅਤੇ ਪ੍ਰਿਤਪਾਲ ਸਿੰਘ ਬੱਤਰਾ ਤੇ ਹੋਰਨਾਂ ਵਿਰੁੱਧ ਮਿਤੀ 27 ਜੂਨ 2020 ਨੂੰ ਇੱਕ ਐਫ.ਆਈ.ਆਰ. ਨੰਬਰ 110 ਆਈ.ਪੀ.ਸੀ. ਦੀਆਂ ਧਾਰਾਵਾਂ 332, 324, 341 ਤੇ 34 ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਦਰਜ ਹੋਈ, ਜੋ ਕਿ ਜਾਂਚ ਅਧੀਨ ਹੈ। ਇਸ ਮੁਕੱਦਮੇ 'ਚ ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਹੈ ਕਿ ਉਸਨੂੰ ਪ੍ਰਿਤਪਾਲ ਸਿੰਘ ਬੱਤਰਾ ਅਤੇ ਇਸਦੇ ਸਾਥੀਆਂ ਨੇ ਪੁਰਾਣੀ ਵਿਰੁੱਧ ਰੰਜ਼ਸ਼ ਤਹਿਤ ਉਸ ਦੀ ਬੇਦਰਦੀ ਨਾਲ ਕੁੱਟਮਾਰ ਕੀਤੀ ਗਈ।

I/42110/2020

back-to-top