Current Size: 100%

ਸਿੱਖਿਆ ਵਿਭਾਗ ਨੇ ਅਨੇਕਾਂ ਪਹਿਲਕਦਮੀਆਂ ਕਰਕੇ ਕੋਵਿਡ-19 ਦੀ ਚਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ-ਸਿੱਖਿਆ ਸਕੱਤਰ

ਸਿੱਖਿਆ ਵਿਭਾਗ ਨੇ ਅਨੇਕਾਂ ਪਹਿਲਕਦਮੀਆਂ ਕਰਕੇ ਕੋਵਿਡ-19 ਦੀ ਚਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕੀਤਾ-ਸਿੱਖਿਆ ਸਕੱਤਰ

 

‘ਸਮਾਰਟ ਸਕੂਲਜ਼, ਅੰਗਰੇਜ਼ੀ ਮਾਧੀਅਮ, ਘਰ ਬੈਠੇ ਸਿੱਖਿਆ ਤੇ ਪੰਜਾਬ ਅਚੀਵਮੈਂਟ ਸਰਵੇਖਣ ਵਰਗੇ ਕਾਰਜਾਂ ਲਈ ਭਾਰੀ ਉਤਸ਼ਾਹ’

 

ਿਸ਼ਨ ਕੁਮਾਰ ਨੂੰ ‘ਇੰਗਲਿਸ਼ ਬੂਸਟਰ ਕਲੱਬ’ ਦੇ ਵਧੀਆ ਨਤੀਜੇ ਨਿਕਲਣ ਦੀ ਆਸ

 

ਚੰਡੀਗੜ, 13 ਅਕਤੂਬਰ

ਪੰਜਾਬ ਸਰਕਾਰ ਨੂੰ ਪਿਛਲੇ ਛੇ ਮਹੀਨਿਆਂ ਤੋਂ ਕੋਵਿਡ-19 ਦੇ ਕਾਰਨ  ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣ ਦੇ ਬਾਵਜੂਦ ਸਮੁੱਚੇ ਤੌਰ ’ਤੇ ਸਿੱਖਿਆ ਵਿਭਾਗ ਅਤੇ ਵਿਸ਼ੇਸ਼ ਕਰਕੇ ਹੇਠਲੇ ਪੱਧਰ ’ਤੇ  ਅਧਿਆਪਕਾਂ ਨੇ ਇਸ ਚੁਣੌਤੀ ਨੂੰ ਅਸਲ ਵਿਚ ਇਕ ਮੌਕੇ ਵਿਚ ਬਦਲ ਦਿੱਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਸਮਾਜਕ ਦੂਰੀ ਬਣਾਈ ਰੱਖਣ ਵਾਸਤੇ ਉਨਾਂ ਨੂੰ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਫਿਰ ਵੀ ਇਸ ਸਮੇਂ ਦੌਰਾਨ ਵਿਭਾਗ ਨੇ ਇਸ ਮਹਾਮਾਰੀ ਦੌਰਾਨ ਨਵੀਂਆਂ ਪਹਿਲਕਦਮੀਆਂ ਕਰਦੇ ਹੋਏ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਾਹ ਕੱਢੇ ਹਨ।

ਸਿੱਖਿਆ ਸਕੱਤਰ ਨੇ ਕਿਹਾ ਕਿ ਵਿਭਾਗ ਕੋਵਿਡ -19 ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ ‘ਮਿਸ਼ਨ ਸ਼ਤ-ਪ੍ਰਤੀਸ਼ਤ’, ‘ਸਮਾਰਟ ਸਕੂਲਜ਼’, ‘ਅੰਗਰੇਜ਼ੀ ਮਾਧਿਅਮ’, ‘ਈਚ ਵਨ, ਬਰਿੰਗ ਵਨ’, ‘ਘਰ ਬੈਠੇ ਸਿੱਖਿਆ‘ ਅਤੇ ‘ਪੰਜਾਬ ਅਚੀਵਮੈਂਟ ਸਰਵੇਖਣ’ ਵਰਗੇ ਆਪਣੇ ਬਹੁਤ ਸਾਰੇ ਕਾਰਜਾਂ ਨੂੰ ਉਤਸ਼ਾਹ ਨਾਲ ਪੂਰਾ ਕਰ ਰਿਹਾ ਹੈ।  ਉਨਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ ਆਦਿ ਵਰਗੇ ਕਾਰਜਾਂ ਤੋਂ ਇਲਾਵਾ ਇੱਕ ਸਾਂਝੇ ਅੰਦੋਲਨਾਂ ਰਾਹੀਂ ਲੋਕ ਲਹਿਰ ਖੜੀ ਕਰਕੇ ਮਾਪਿਆਂ ਖਾਸ ਕਰਦੇ ਸਮੁੱਚੇ ਲੋਕਾਂ ਨਾਲ ਸਮਾਜਿਕ ਤੰਦਾਂ ਨੂੰ ਮਜ਼ਬੂਤ ਬਣਾਇਆ ਹੈ।

 ਇਨਾਂ ਗਤੀਵਿਧੀਆਂ ਦੇ ਨਤੀਜੇ ਵਜੋਂ ਜਨਤਕ ਧਾਰਨਾ ਵਿਚ ਤਬਦੀਲੀ ਆਉਣ ਦਾ ਜ਼ਿਕਰ ਕਰਦੇ ਹੋਏ ਸ੍ਰੀ ਕਿ੍ਰਸ਼ਨ ਕੁਮਾਰ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਜਨਤਾ ਨੇ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਇਸ ਤੱਥ ਤੋਂ ਹੁੰਦਾ ਹੈ ਕਿ ਇਸ ਸਾਲ ਤਕਰੀਬਨ 3.45 ਲੱਖ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਨਾਂ ਵਿਚੋਂ 1.50 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਤਬਦੀਲ ਹੋ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ। ਉਨਾਂ ਕਿਹਾ ਕਿ ਜਨਤਕ ਧਾਰਨਾ ਵਿੱਚ ਤਬਦੀਲੀ ਦਾ ਕਾਰਨ ਬੁਨਿਆਦੀ ਢਾਂਚਾਗੱਤ ਸਹੂਲਤਾਂ ਅਤੇ ਮਿਆਰੀ ਸਿੱਖਿਆ ਵੀ ਹੈ ਜੋ ਸਮਰਪਿਤ ਅਧਿਆਪਕਾਂ ਦੁਆਰਾ ਮੁਹੱਈਆ ਕਰਵਾਈ ਜਾ ਰਹੀ।

ਸਿੱਖਿਆ ਸਕੱਤਰ ਨੇ ਕਿਹਾ ਕਿ ਹੁਣ ਵਿਭਾਗ ਦੇ ਸਾਹਮਣੇ ਚੁਣੌਤੀ ਉਨਾਂ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨਾ ਹੈ ਜਿਨਾਂ ਨੇ ਆਪਣੇ ਬੱਚਿਆਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਹੁਨਰ ਵਿਕਸਤ ਕਰਨ ਦੇ ਲਈ ਪ੍ਰਾਈਵੇਟ ਸਕੂਲਾਂ ਤੋਂ ਤਬਦੀਲ ਕਰਕੇ ਸਰਕਾਰੀ ਸਕੂਲਾਂ ਵਿੱਚ ਲਿਆਂਦਾ ਹੈ। ਉਨਾਂ ਕਿਹਾ ਕਿ ਦਿਹਾਤੀ ਪਿਛੋਕੜ ਦੇ ਵਿਦਿਆਰਥੀ ਜੋ ਵਿਸ਼ੇਸ਼ ਤੌਰ ’ਤੇ ਸਰਕਾਰੀ ਸਕੂਲਾਂ ਵਿੱਚ ਆਏ  ਨੂੰ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਉਨਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪੈਦਾ ਕੀਤੀ ਜਾਵੇਗੀ ਤਾਂ ਜੋ ਉਹ ਅਜੋਕੇ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ ਦੇ ਸਮਰੱਥ ਹੋ ਸਕਣ।

ਸਿੱਖਿਆ ਸਕੱਤਰ ਨੇ ਦੱਸਿਆ ਕਿ ਫੀਡਬੈਕ ਦੇ ਅਨੁਸਾਰ ਬਹੁਤੇ ਮਾਪੇ ਇਹ ਆਸ ਕਰਦੇ ਹਨ ਕਿ ਸਰਕਾਰੀ ਸਕੂਲ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਨ ਜਿੱਥੇ ਉਨਾਂ ਦੇ ਬੱਚੇ ਚੰਗੀ ਤਰਾਂ ਅੰਗਰੇਜ਼ੀ ਬੋਲ ਸਕਣ, ਹਾਲਾਂਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਦੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਾਡੇ ਮਿਹਨਤੀ ਅਧਿਆਪਕ ਨੇ ‘ਇੰਗਲਿਸ ਬੂਸਟਰ ਕਲੱਬ’ (ਈ.ਬੀ.ਸੀ.) ਨਾਂ ਦੀ ਇਕ ਹੋਰ ਨਵੀਂ ਪਹਿਲਕਦਮੀ ਕੀਤੀ ਹੈ। ਉਨਾਂ ਕਿਹਾ ਕਿ ਈ.ਬੀ.ਸੀ. ਵਧੀਆ ਵਾਤਾਵਰਣ ਪ੍ਰਦਾਨ ਕਰੇਗਾ ਜਿਥੇ ਸਾਡੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਭਾਗ ਲੈ ਸਕਦੇ ਹਨ ਅਤੇ ਗਿਆਨ ਸਾਂਝਾ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਵਿੱਚ ਮੁੱਖ ਜ਼ੋਰ ਹਰ ਕਿਸਮ ਦੀ ਝਿਜਕ ਨੂੰ ਦੂਰ ਕਰਨ ’ਤੇ ਦਿੱਤਾ ਜਾਵੇਗਾ ਕਿਉਕਿ ਵਿਦਿਆਰਥੀਆਂ ਨੂੰ ਅੰਗਰੇਜ਼ੀ ਬੋਲਣ ਵੇਲੇ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਉਮੀਦ ਪ੍ਰਗਟ ਕੀਤੀ ਕਿ ਅਧਿਆਪਕਾਂ ਦਾ ਇਹ ਉਪਰਾਲਾ ਵੀ ‘ਸਵਾਗਤ ਜ਼ਿੰਦਗੀ’ ਅਤੇ ਕਈ ਹੋਰ ਉਪਰਾਲਿਆਂ ਵਾਂਗ ਚੰਗੇ ਨਤੀਜੇ ਲਿਆਵੇਗਾ।

 

9/੮੯੨੫੮/੨੦੨੦

back-to-top