ਪੰਜਾਬ ਸਰਕਾਰ ਨੇ 4 ਜ਼ਿਲਿ•ਆਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਹੁਕਮ ਨੂੰ 16 ਅਪ੍ਰੈਲ ਤੱਕ ਵਧਾਇਆ

ਪੰਜਾਬ ਸਰਕਾਰ ਨੇ 4 ਜ਼ਿਲਿ•ਆਂ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਹੁਕਮ ਨੂੰ 16 ਅਪ੍ਰੈਲ ਤੱਕ ਵਧਾਇਆ
ਚੰਡੀਗੜ•, 15 ਅਪ੍ਰੈਲ : 
ਫਗਵਾੜਾ ਵਿੱਚ 2 ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਦੇ ਮੱਦੇਨਜ਼ਰ ਲੋਕਾਂ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਪੰਜਾਬ ਸਰਕਾਰ ਨੇ ਕਿਸੇ ਵੀ ਤਰ•ਾਂ ਦੀਆਂ ਅਫਵਾਵਾਂ ਰੋਕਣ ਲਈ 4 ਜ਼ਿਲਿ•ਆਂ ਵਿਚ ਮੋਬਾਇਲ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਣ ਦੇ ਹੁਕਮਾਂ ਨੂੰ   16 ਅਪ੍ਰੈਲ, 2018 ਤੱਕ ਵਧਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। 
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੋਆਇਸ ਕਾਲਜ਼ ਨੂੰ ਛੱਡ ਕੇ ਮੋਬਾਇਲ ਇੰਟਰਨੈੱਟ ਸੇਵਾਵਾਂ (2ਜੀ, 3ਜੀ, 4ਜੀ, ਸੀ.ਡੀ.ਐੱਮ.ਏ.) ਅਤੇ ਸਾਰੀਆਂ ਡੋਂਗਲ ਸੇਵਾਵਾਂ ਨੂੰ 4 ਜ਼ਿਲਿ•ਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 16 ਅਪ੍ਰੈਲ ਤੱਕ ਠੱਪ ਕਰਨ ਦੇ ਹੁਕਮ ਦਿੱਤੇ ਹਨ। 
ਉਨ•ਾ ਅੱਗੇ ਕਿਹਾ ਕਿ ਸੂਬੇ ਵਿੱਚ ਟੈਲੀਕਾਮ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਅਤੇ ਬੀ.ਐੱਸ.ਐੱਨ.ਐੱਲ. (ਪੰਜਾਬ) ਦੇ ਮੁਖੀ ਨੂੰ ਇਹ ਹੁਕਮ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ•ਾ ਕਿਹਾ ਕਿ ਜੇਕਰ ਕੋਈ ਵਿਅਕਤੀ ਉਕਤ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

back-to-top