ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ-ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ

ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ-ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ
• ਸੁਖਬੀਰ ਵੱਲੋਂ ਅਫ਼ਸਰਸ਼ਾਹੀ ਅਤੇ ਪੁਲੀਸ ਨੂੰ ਕੰਟਰੋਲ 'ਚ ਕਰਨ ਨਾਲ ਪੰਜਾਬ ਨੂੰ ਬਰਬਾਦੀ ਦਾ ਮੂੰਹ ਦੇਖਣਾ ਪਿਆ
• ਫੰਡਾਂ ਖਾਤਰ ਸੂਬੇ ਦਾ ਭਵਿੱਖ ਗਹਿਣੇ ਰੱਖਣ ਲਈ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਪ੍ਰਧਾਨ 'ਤੇ ਜੰਮ ਕੇ ਵਰ•ੇ
ਚੰਡੀਗੜ•, 15 ਅਪ੍ਰੈਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ਦੇ ਕੰਮ ਦੀ ਸ਼ੈਲੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਸੋਹੀਣੀ ਅਤੇ ਬੇਤੁੱਕੀ ਬਿਆਨਬਾਜ਼ੀ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਉਨ•ਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ ਜਿਸ ਨੇ ਅਕਾਲੀ-ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਦੁਰਪ੍ਰਬੰਧਾਂ ਨਾਲ ਸੂਬੇ ਦਾ ਭੱਠਾ ਬਿਠਾ ਦਿੱਤਾ। 
ਅੱਜ ਇੱਥੇ ਜਾਰੀ ਕੀਤੇ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼ਾਸਨ ਪੱਖੋਂ ਬੁਰੀ ਤਰ•ਾਂ ਨਾਕਾਮ ਸਿੱਧ ਹੋਇਆ, ਜਿਸ ਦਾ ਸਬੂਤ ਪਿਛਲੀ ਸਰਕਾਰ ਸਮੇਂ ਸੂਬੇ ਵਿੱਚ ਫੈਲੀ ਹਨੇਰਗਰਦੀ ਤੋਂ ਮਿਲਦਾ ਹੈ, ਜਿਸ ਕਾਰਨ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਸੇ ਦੇ ਸ਼ਾਸਨ ਚਲਾਉਣ ਦੇ ਢੰਗ 'ਤੇ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਦਾ ਬਿਆਨ ਬਿਲਕੁਲ ਬੇਹੂਦਾ ਹੈ, ਜਿਸ ਤੋਂ ਪੰਜਾਬ ਦੇ ਰਾਜਸੀ ਨਕਸ਼ੇ ਤੋਂ ਅਕਾਲੀ ਦਲ ਦੇ ਖੁੱਸੇ ਵੱਕਾਰ ਕਾਰਨ ਉਸ ਅੰਦਰ ਪੈਦਾ ਹੋਈ ਬੇਚੈਨੀ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਉਸ (ਕੈਪਟਨ ਅਮਰਿੰਦਰ) ਦਾ ਕੰਟਰੋਲ ਨਹੀਂ ਹੈ ਜਾਂ ਘੱਟ ਹੈ ਬਲਕਿ ਉਸ ਨੂੰ ਅਕਾਲੀ ਦਲ 'ਤੇ ਆਪਣੀ ਪਕੜ ਕਮਜ਼ੋਰ ਹੋਣ ਤੋਂ ਇਲਾਵਾ ਪੰਜਾਬ ਦੇ ਰਾਜਸੀ ਪਿੜ ਵਿੱਚੋਂ ਖੁੱਸੇ ਵੱਕਾਰ ਦਾ ਫਿਕਰ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਵਾਲੇ ਅਕਾਲੀਆਂ ਦੇ ਉਲਟ ਉਹ ਆਪਣੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਬਗ਼ੈਰ ਕਿਸੇ ਭੈਅ ਜਾਂ ਪੱਖਪਾਤ ਦੇ ਕੁਸ਼ਲਤਾ ਨਾਲ ਫ਼ਰਜ਼ ਨਿਭਾਉਣ ਲਈ ਖੁੱਲ• ਦੇਣ ਵਿੱਚ ਵਿਸ਼ਵਾਸ ਰੱਖਦੇ ਹਨ ਤਾਂ ਜੋ ਉਹ ਸਰਕਾਰ ਦੀਆਂ ਨੀਤੀਆਂ ਅਤੇ ਵਾਅਦਿਆਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਸਕਣ। ਉਨ•ਾਂ ਕਿਹਾ ਕਿ ਬਾਦਲਾਂ ਵੱਲੋਂ ਅਫ਼ਸਰਸ਼ਾਹੀ ਅਤੇ ਪੁਲੀਸ ਅਫ਼ਸਰਾਂ ਨੂੰ ਪੂਰੀ ਤਰ•ਾਂ ਦੱਬ ਕੇ ਰੱਖਿਆ ਗਿਆ ਸੀ। ਜੇਕਰ ਸੁਖਬੀਰ ਉਸ ਤਰ•ਾਂ ਦੇ 'ਕੰਟਰੋਲ' ਦੀ ਗੱਲ ਕਰ ਰਿਹਾ ਹੈ ਤਾਂ ਉਨ•ਾਂ ਨੂੰ ਇਸ ਤਰ•ਾਂ ਦੇ ਕੰਟਰੋਲ ਵਾਲੇ ਸ਼ਾਸਨ ਨੂੰ ਲਾਗੂ ਨਾ ਕਰਨ 'ਤੇ ਖੁਸ਼ੀ ਅਤੇ ਮਾਣ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਨ•ਾਂ ਨੇ ਪੁਲੀਸ ਨੂੰ ਖੁੱਲ•ੀ ਛੁੱਟੀ ਨਾ ਦਿੱਤੀ ਹੁੰਦੀ ਤਾਂ ਸੂਬੇ ਵਿੱਚ ਗੈਂਗਸਟਰਾਂ ਦੀ ਗੁੰਡਾਗਰਦੀ, ਮਿੱਥ ਕੇ ਕਤਲ ਕਰਨ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ• ਨਹੀਂ ਸੀ ਪੈਣੀ, ਜਿਨ•ਾਂ ਘਟਨਾਵਾਂ ਨੇ ਅਕਾਲੀਆਂ ਦੇ ਸ਼ਾਸਨ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਤਹਿਸ-ਨਹਿਸ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਅਫਸਰਸ਼ਾਹੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਜਦੋਂਕਿ ਅਕਾਲੀ-ਭਾਜਪਾ ਦੇ ਦਹਾਕਾ ਲੰਬੇ ਸ਼ਾਸਨ ਦੌਰਾਨ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ। ਉਨ•ਾਂ ਨੇ ਅਫ਼ਸਰਸ਼ਾਹੀ ਵੱਲੋਂ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਸਫਲਤਾਪੂਰਵਕ ਅਮਲ ਵਿੱਚ ਲਿਆਉਣ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਸੁਖਬੀਰ ਬਾਦਲ ਨੂੰ ਨਵਜੋਤ ਸਿੰਘ ਸਿੱਧੂ ਦੇ ਕੇਸ ਵਿੱਚ ਸੁਪਰੀਮ ਕੋਰਟ ਅੱਗੇ ਪੰਜਾਬ ਸਰਕਾਰ ਦੇ ਆਪਣੇ ਪਹਿਲੇ ਸਟੈਂਡ ਤੋਂ ਪਿੱਛੇ ਹਟਣ ਲਈ ਇਕ ਵੀ ਕਾਨੂੰਨੀ ਨੁਕਤਾ ਦੱਸਣ ਦੀ ਚੁਣੌਤੀ ਵੀ ਦਿੱਤੀ। 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਝੂਠੇ ਅਤੇ ਕੂੜ-ਪ੍ਰਚਾਰ ਫੈਲਾਉਣ ਵਿੱਚ ਵਕਤ ਬਰਬਾਦ ਕਰਨ ਬਜਾਏ ਸੁਖਬੀਰ ਨੂੰ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਗੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਜ਼ੋਰ-ਅਜ਼ਮਾਈ ਕਰਨੀ ਚਾਹੀਦੀ ਹੈ।
ਇਸੇ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਸੁਖਬੀਰ ਬਾਦਲ ਨੂੰ ਸੂਬੇ ਦੀ ਵਿੱਤੀ ਹਾਲਤ ਬਾਰੇ ਕੋਰਾ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰੜੇ ਹੱਥੀਂ ਲਿਆ। ਉਨ•ਾਂ ਕਿਹਾ ਕਿ ਬਾਦਲ ਫੰਡਾਂ ਦਾ ਬੰਦੋਬਸਤ ਵਿੱਤੀ ਪ੍ਰਬੰਧਨ ਅਤੇ ਮਾਲੀਆ ਪੈਦਾ ਕਰਕੇ ਨਹੀਂ ਬਲਕਿ ਸੂਬੇ ਦੀ ਜਾਇਦਾਦ ਗਹਿਣੇ ਧਰ ਕੇ ਕਰਦੇ ਸਨ। 
ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀਆਂ ਨੇ ਸਿਰਫ਼ ਸੂਬੇ ਦੀਆਂ ਜਾਇਦਾਦਾਂ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ•ੀਆਂ ਦਾ ਭਵਿੱਖ ਵੀ ਗਹਿਣੇ ਧਰ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਹਰ ਸੰਭਵ ਢੰਗ ਨਾਲ ਪੰਜਾਬ ਅਤੇ ਇਸ ਦੇ ਹਿੱਤ ਵੇਚ ਦਿੱਤੇ ਜਿਸ ਨਾਲ ਪੰਜਾਬ ਦੇ ਪੱਲੇ 2.08 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਪਾ ਦਿੱਤਾ। 
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ ਜਾਂ ਸੂਬੇ ਨੂੰ ਮੁੜ ਲੀਹ 'ਤੇ ਲਿਆਉਣ ਲਈ ਕਾਂਗਰਸ ਸਰਕਾਰ ਦੇ ਯਤਨਾਂ ਦਾ ਸਮਰਥਨ ਦੀ ਕੋਸ਼ਿਸ਼ ਕਰਨ ਬਜਾਏ ਸੁਖਬੀਰ ਬਾਦਲ ਅਜੇ ਵੀ ਗ਼ੈਰਜ਼ਿੰਮੇਵਾਰਾਨਾ ਰਵੱਈਆ ਅਪਣਾ ਰਹੇ ਹਨ। 
ਸੁਖਬੀਰ ਵੱਲੋਂ ਉਨ•ਾਂ ਨੂੰ 'ਨਕਲੀ ਬਾਦਲ' ਕਹਿਣ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ 'ਬਾਦਲ' ਨਾਂ ਸੁਖਬੀਰ ਦੀ ਮਾਲਕੀ ਨਹੀਂ ਹੈ ਸਗੋਂ ਇਹ ਨਾਂ ਪੰਜਾਬ ਅਤੇ ਪੰਜਾਬੀਆਂ ਨਾਲ ਹੋਏ ਮਾੜੇ ਕੰਮਾਂ ਦਾ ਸਮਾਨਅਰਥ ਬਣ ਗਿਆ ਦਿਸ ਲਈ ਉਹ (ਸੁਖਬੀਰ) ਅਤੇ ਉਸ ਦਾ ਪਰਿਵਾਰ ਜ਼ਿੰਮੇਵਾਰ ਹੈ।  

back-to-top