ਰਾਣਾ ਸੋਢੀ ਨੇ ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-12 ਬੇਸਬਾਲ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ

ਰਾਣਾ ਸੋਢੀ ਨੇ ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-12 ਬੇਸਬਾਲ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ
• ਖੇਡ ਮੰਤਰੀ ਨੇ ਖਿਡਾਰੀਆਂ ਨੂੰ ਕਿੱਟਾਂ ਵੀ ਵੰਡੀਆਂ
ਚੰਡੀਗੜ•, 9 ਅਗਸਤ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀ.ਐਫ.ਏ. ਏਸ਼ੀਆ ਕੱਪ ਵਿੱਚ ਹਿੱਸਾ ਲੈਣ ਜਾ ਰਹੀ ਭਾਰਤ ਦੀ ਅੰਡਰ-12 ਬੇਸਬਾਲ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ। ਏਸ਼ੀਆ ਕੱਪ ਤਾਈਵਾਨ ਵਿਖੇ 13 ਤੋਂ 19 ਅਗਸਤ ਤੱਕ ਹੋ ਰਿਹਾ ਹੈ। ਏਸ਼ੀਆ ਕੱਪ ਵਿੱਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲੀਆਂ ਟੀਮਾਂ ਸਿੱਧੀਆਂ ਹੀ ਵਿਸ਼ਵ ਕੱਪ ਲਈ ਕੁਆਲੀਫਾਈ ਹੋਣਗੀਆਂ।
ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਖੇਡ ਮੈਦਾਨ ਵਿਖੇ ਹੋਏ ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਭਾਰਤੀ ਟੀਮ ਦੇ ਏਸ਼ੀਆ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਦੀ ਕਾਮਨਾ ਕਰਦਿਆਂ ਹੱਲਾਸ਼ੇਰੀ ਦਿੱਤੀ। ਉਨ•ਾਂ ਖਿਡਾਰੀਆਂ ਨੂੰ ਸੱਚੀ ਖੇਡ ਭਾਵਨਾ ਨਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਦੇਣ ਲਈ ਪ੍ਰੇਰਿਆ। ਇਸ ਮੌਕੇ ਰਾਣਾ ਸੋਢੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਕਿੱਟਾਂ ਵੀ ਵੰਡੀਆਂ।
ਇਸ ਤੋਂ ਪਹਿਲਾਂ ਸ੍ਰੀ ਪ੍ਰਮੋਦ ਸ਼ਰਮਾ, ਸਿੰਡੀਕੇਟ ਮੈਂਬਰ ਸ੍ਰੀ ਵਰਿੰਦਰ ਸਿੰਘ ਗਿੱਲ ਤੇ ਡਾ.ਅਜੇ ਰੰਗਾ, ਸੈਨੇਟ ਮੈਂਬਰ ਸ੍ਰੀ ਅਮਿਤ ਜੋਸ਼ੀ, ਪ੍ਰੋ. ਜਸਕਰਨ ਸਿੰਘ ਬਰਾੜ, ਡਾ.ਗੁਰਮੀਤ ਸਿੰਘ, ਏ.ਬੀ.ਐਫ.ਆਈ. ਦੇ ਸਾਬਕਾ ਸੰਯੁਕਤ ਸਕੱਤਰ ਸ੍ਰੀ ਅਰਵਿੰਦ ਕੁਮਾਰ ਨੇ ਰਾਣਾ ਸੋਢੀ ਤੇ ਕੈਪਟਨ ਸੰਧੂ ਦਾ ਸਵਾਗਤ ਕੀਤਾ।
ਇਸ ਮੌਕੇ ਟੀਮ ਦੇ ਮੈਨੇਜਰ ਸ੍ਰੀ ਮਨੋਜ ਕੋਹਲੀ ਵੀ ਮੌਜੂਦ ਸਨ।
ਨੰ: ਪੀਆਰ/18/744

back-to-top