Current Size: 100%

Select Theme

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ: ਸਿੰਗਲਾ

 

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ: ਸਿੰਗਲਾ
• ਸੂਬੇ ਦੇ ਸਾਰੇ ਹਾਟ ਮਿਕਸ ਪਲਾਂਟਾਂ ਵਿੱਚ ਲਗਾਈਆਂ ਜਾਣਗੀਆਂ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਭੱਠੀਆਂ  
• ਬਿਲਾਂ ਦੀ ਕਲੀਅਰੈਂਸ ਲਈ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਰਿਪੋਰਟਾਂ ਦਾ ਹੋਣਾ ਲਾਜ਼ਮੀ
• ਜਾਂਚ ਲਈ ਬਣਾਏ ਗਏ ਵਿਸ਼ੇਸ਼ ਫਲਾਇੰਗ ਦਸਤੇ
• ਰਿਸਰਚ ਲੈਬ ਦੇ ਨਵੀਨੀਕਰਨ ਲਈ ਲਗਾਏ ਜਾਣਗੇ 7 ਕਰੋੜ ਰੁਪਏ
• ਮੋਬਾਇਲ ਵੈਨ ਨਾਲ ਕੀਤੀ ਜਾਵੇਗੀ ਮੌਕੇ 'ਤੇ ਜਾਂਚ
• ਸਟੋਨ ਕਰੱਸ਼ਰਾਂ ਤੇ ਹਾਟ ਮਿਕਸ ਪਲਾਂਟਾਂ ਨੂੰ ਆਟੋਮੈਟਿਕ ਕਰਨਾ ਵੀ ਹੈ ਟੀਚੇ ਵਿੱਚ ਸ਼ਾਮਲ
ਚੰਡੀਗੜ•,  09 ਅਗਸਤ:
“ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਮੁੱਖ ਆਧਾਰ ” ਇਹ ਕਹਿਣਾ ਹੈ ਸੂਬੇ ਦੇ ਪੀ.ਡਬਲਿਊ.ਡੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ।ਉਹਨਾਂ ਕਿਹਾ ਕਿ ਸੜਕੀ ਪ੍ਰੋਜੈਕਟਾਂ ਵਿੱਚ ਬੇਨਿਯਮੀਆਂ ਤੇ ਕੁਤਾਹੀਆਂ ਤੋਂ ਬਾਅਦ ਅਧਿਕਾਰੀਆਂ ਖਿਲਾਫ ਜਾਂਚ ਅਤੇ ਮੁਅੱਤਲੀਆਂ ਕਰਕੇ ਸਮਾਂ ਖ਼ਰਾਬ ਕਰਨਾ ਹੁਣ ਬੀਤੇ ਸਮੇਂ ਦਾ ਰਾਗ ਹੋ ਗਿਆ ਹੈ। ਹੁਣ ਸੂਬੇ ਦੇ ਸਾਰੇ ਹਾਟ ਮਿਕਸ ਪਲਾਂਟਾਂ ਦੇ ਮਾਲਕਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਸੜਕ  ਨਿਰਮਾਣ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਬਿਟੁਮਨ ਦੀ ਮਿਕਦਾਦ ਨੂੰ ਜਾਂਚਣ ਲਈ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਭੱਠੀਆਂ ਲਗਾਈਆਂ ਜਾਣ। ਇਸ ਦੇ ਨਾਲ ਹੀ ਸੜਕ ਨਿਰਮਾਣ ਜਾਂ ਮੁਰੰਮਤ ਨਾਲ ਸਬੰਧਤ ਸਾਰੇ ਪ੍ਰੋਜੈਕਟਾਂ ਵਿੱਚ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਰਿਪੋਰਟਾਂ ਦਾ ਹੋਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਏਜੰਸੀਆਂ ਨੂੰ ਆਪਣੇ ਕੀਤੇ ਕੰਮਾਂ ਦਾ ਭੁਗਤਾਨ ਤਾਂ ਮਿਲ ਸਕੇਗਾ ਜੇਕਰ ਉਹਨਾਂ ਦੇ ਬਿਲਾਂ ਦੇ ਨਾਲ ਇਹ ਰਿਪੋਰਟਾਂ ਵੀ ਨੱਥੀ ਹੋਣਗੀਆਂ। ਇਸ ਨਾਲ ਪੁਰਾਣੇ ਤੇ ਰਵਾਇਤੀ ਕਵਾਲਿਟੀ ਕੰਟਰੋਲ ਦੇ ਢੰਗ ਦੇ ਨਿਸਬਤ ਗਲਤੀ ਹੋਣ ਦੀ ਗੁੰਜਾਇਸ਼ ਘਟੇਗੀ ਤੇ ਕਾਰਜਕੁਸ਼ਲਤਾ ਵਧੇਗੀ।
ਇਸ ਤੋਂ ਇਲਾਵਾ ਕਾਰਜਕਾਰੀ ਇੰਜਨੀਅਰਾਂ ਦੀ ਅਗਵਾਈ ਵਿੱਚ ਚਾਰ ਵਿਸ਼ੇਸ਼ ਉਡਨ ਦਸਤੇ ਵੀ ਬਣਾਏ ਗਏ ਹਨ ਜਿੰਨ•ਾਂ ਵਿੱਚ ਦੋ-ਦੋ ਐਸ.ਡੀ.ਓਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਦਸਤੇ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ ਪੂਰੇ ਸੂਬੇ ਵਿੱਚ ਚੱਲ ਰਹੇ ਸੜਕ ਨਿਰਮਾਣ, ਮੁਰੰਮਤ ਦੇ ਕਿਸੇ ਵੀ ਕੰਮ ਦੀ ਸ਼ਿਕਾਇਤ ਮਿਲਣ 'ਤੇ ਅਚਨਚੇਤ ਜਾਂਚ ਕਰਨ ਦੇ ਅਧਿਕਾਰ ਰੱਖਦੇ ਹਨ। ਇਹ ਉਪਰਾਲਾ  ਗੁਣਵੱਤਾ ਨੂੰ ਦਾਅ 'ਤੇ ਰੱਖ ਕੇ ਹੋਏ ਕਿਸੇ ਵੀ ਕਿਸਮ ਦੇ ਸਮਝੌਤੇ ਦੀ ਸ਼ਨਾਖ਼ਤ ਅਤੇ ਰੋਕਥਾਮ ਵਿੱਚ ਸਹਾਈ ਸਿੱਧ ਹੋਵੇਗਾ। 
ਇਸਦੇ ਨਾਲ ਨਾਲ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਆਪਣੀ ਗੁਣਵੱਤਾ ਦਾ ਪੱਧਰ ਉੱਚਾ ਚੁੱਕਣ ਲਈ ਪਟਿਆਲਾ ਵਿਖੇ 7 ਕਰੋੜ ਦੀ ਲਾਗਤ ਨਾਲ ਰਿਸਰਚ ਲੈਬ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ।
ਪਹਿਲੇ ਪੜਾਅ ਦੌਰਾਨ ਇਸ ਲੈਬਾਰਟਰੀ ਲਈ ਦੇ ਨਵੀਨੀਕਰਨ ਲਈ ਕੁੱਲ 2.82 ਕਰੋੜ ਦੀ ਲਾਗਤ ਨਾਲ  'ਫਲੈਕਸੀਬਲ ਰੋਡ ਪੇਵਮੈਂਟਾਂ' ਦੀ ਮਜ਼ਬੂਤੀ ਦੇ ਮੁਲਾਂਕਣ ਲਈ 'ਫਾਲਿੰਗ ਵੇਟ ਡਿਫਲੈਕਟੋਮੀਟਰ', ਸੜਕਾਂ ਦੀ ਨਿਸ਼ਾਨਦੇਹੀ ਅਤੇ ਸੂਚਨਾ ਬੋਰਡਾਂ ਲਈ 'ਰੈਟਰੋ ਰਿਫਲੈਕਟੋਮੀਟਰ' ਅਤੇ 'ਨਿਊਕਲੀਅਰ ਡੈਂਸਟੀ ਗੇਜ' ਆਦਿ ਨੂੰ ਖ਼ਰੀਦਣ  ਦੀ ਮੰਜੂਰਰੀ ਦਿੱਤੀ ਜਾ ਚੁੱਕੀ ਹੇ। ਲੈਬਾਰਟਰੀ ਦੇ ਨਵੀਨੀਕਰਨ ਨਾਲ ਪਹਿਲਾਂ ਹੋ ਰਹੇ 34 ਵੱਖ ਵੱਖ ਤਰ•ਾਂ ਦੇ ਟੈਸਟਾਂ ਤੋ ਇਲਾਵਾ 13 ਹੋਰ ਨਵੇਂ ਟੈਸਟ ਕਰਨ ਦੀ ਸਹੂਲਤ ਵੀ ਹੋਵੇਗੀ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੀ.ਡਬਲਿਊ.ਡੀ(ਬੀ ਐਂਡ ਆਰ)ਰਿਸਰਚ ਲੈਬਾਰਟਰੀ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਸੂਬੇ ਦੀ ਇਕਲੌਤੀ ਰਿਸਰਚ ਲੈਬ ਹੈ ਜੋ ਕਿ ਵਿਭਾਗ ਦੇ ਸੈਂਪਲਾਂ ਦੀ ਜਾਂਚ ਤੇ ਨਿਰੀਖਣ ਕਰਨ ਲਈ ਸਮਰੱਥ ਹੈ। ਇਸ ਨਵੀਨੀਕਰਨ ਨਾਲ ਰਾਜ ਦੇ ਹੋਰ ਵਿਭਾਗ ਜਿਵੇਂ ਸਿੰਚਾਈ ਵਿਭਾਗ, ਪੁੱਡਾ,ਪੰਚਾਇਤੀ ਰਾਜ,ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ,ਪੀ.ਐਸ.ਆਈ.ਡੀ.ਸੀ,ਚੌਕਸੀ ਆਦਿ ਵੀ ਆਪਣੇ ਸਬੰਧਤ ਸੈਂਪਲਾਂ ਦਾ ਨਿਰੀਖਣ ਥੋੜੀ ਜਾਇਜ਼ ਜਿਹੀ ਫੀਸ ਤਾਰ ਕੇ ਕਰਵਾ ਸਕਦੇ ਹਨ। ਸੋ ਲੈਬ ਦੇ ਨਵੀਨੀਕਰਨ ਦਾ ਇਹ ਉੱਦਮ ਹੋਰਾਂ ਵਿਭਾਗਾਂ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ।
ਦੂਜੇ ਪੜਾਅ ਵਿੱਚ 4 ਕਰੋੜ ਰੁਪਏ ਦੀ ਵਾਧੂ ਲਾਗਤ ਨਾਲ ਆਧੁਨਿਕ ਕੌਮਾਂਤਰੀ ਮਾਪਦੰਡਾਂ ਦੀਆਂ ਮਸ਼ੀਨਾਂ ਨਾਲ ਕੁਆਲਟੀ ਕੰਟਰੋਲ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਵਿੱਚ ਚੱਲ ਰਹੇ ਸਾਰੇ ਬੁਨਿਆਦੀ ਢਾਂਚੇ ਨਾਲ ਸਬੰਧਤ ਕੰਮਾਂ ਦੀ ਬਾਕਾਇਦਾ ਤੇ ਸੰਜੀਦਗੀ ਨਾਲ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ।
ਸੂਬੇ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਟੈਸਟਿੰਗ ਦੀਆਂ ਸਹੂਲਤਾਂ ਮੌਕੇ ' ਤੇ ਪ੍ਰਦਾਨ ਕਰਨ  ਦੇ ਉਦੇਸ਼ ਨਾਲ ਵਿਭਾਗ ਵੱਲੋਂ ਆਧੁਨਿਕ ਮੋਬਾਇਲ ਵੈਨ ਦੀ ਸ਼ੁਰੂਆਤ ਵੀ ਸਤੰਬਰ 2018 ਤੱਕ ਕਰ ਦਿੱਤੀ ਜਾਵੇਗੀ।
ਸ੍ਰੀ ਸਿੰਗਲਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਸਫਾਲਟ ਹਾਟ ਮਿਕਸ ਪਲਾਂਟਾਂ ਵਿੱਚ ਬਜਰੀ ਦੇ ਲੋੜੀਂਦੇ ਉਤਪਾਦਨ ਲਈ  ਸਟੋਨ ਕਰੱਸ਼ਰਾਂ ਤੇ ਅਸਫਾਲਟ ਹਾਟ ਮਿਕਸ ਪਲਾਂਟਾਂ ਦੇ ਆਟੋਮੇਸ਼ਨ ਦੀ ਸੰਭਾਵਨਾ ਲੱਭੀ ਜਾ ਰਹੀ ਹੈ। ਸਟੋਨ ਕਰੱਸ਼ਰਾਂ ਤੇ ਅਸਫਾਲਟ ਹਾਟ ਮਿਕਸ ਪਲਾਂਟਾਂ ਦੀ ਆਟੋਮੇਸ਼ਨ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਰਿਪੋਰਟ ਸੌਪੇਗੀ ਕਿ ਵਧੀਆ ਮਿਕਸ ਮੈਟੀਰੀਅਲ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਨੰ.ਪੀ.ਆਰ./18/742

back-to-top