Current Size: 100%

Select Theme

ਮੁੱਖ ਮੰਤਰੀ ਨੇ ਬਰਨਾਲਾ ਵਿੱਚ ਉਦਯੋਗਿਕ ਗੋਦਾਮ ਨੂੰ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਮੰਗੀ

ਮੁੱਖ ਮੰਤਰੀ ਨੇ ਬਰਨਾਲਾ ਵਿੱਚ ਉਦਯੋਗਿਕ ਗੋਦਾਮ ਨੂੰ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਮੰਗੀ
• ਹਾਦਸੇ 'ਤੇ ਦੁੱਖ ਜ਼ਾਹਰ, ਮ੍ਰਿਤਕਾਂ ਦੇ ਵਾਰਸਾਂ ਲਈ ਇਕ-ਇਕ ਲੱਖ ਰੁਪਏ ਦਾ ਐਲਾਨ
ਚੰਡੀਗੜ•, 4 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਰਨਾਲਾ ਦੇ ਡਿਪਟੀ ਕਮਿਸ਼ਨਰ ਪਾਸੋਂ ਇਕ ਉਦਯੋਗਿਕ ਗੋਦਾਮ ਵਿੱਚ ਅੱਗ ਲੱਗਣ ਦੀ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ ਹੈ ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਇਕ-ਇਕ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦਾ ਵੀ ਐਲਾਨ ਕੀਤਾ। ਮ੍ਰਿਤਕਾਂ ਦੀ ਪਛਾਣ ਜਗਜੀਤ ਸਿੰਘ (24), ਪਿੰਡ ਕੋਠੇ ਗੁਰੂ ਅਤੇ ਸਿਕੰਦਰ ਸਿੰਘ (25) ਤੇ ਸਾਧੂ ਸਿੰਘ (27), ਪਿੰਡ ਚੀਮਾ ਵਜੋਂ ਹੋਈ ਹੈ। ਇਹ ਹਾਦਸਾ ਤਪਾ ਸਬ-ਡਵੀਜ਼ਨ ਦੇ ਪਿੰਡ ਉੱਗੋਕੇ ਦੇ ਇਕ ਉਦਯੋਗਿਕ ਗੋਦਾਮ ਵਿੱਚ ਵਾਪਰਿਆ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਡਿਪਟੀ ਕਮਿਸ਼ਨਰ ਨੂੰ ਦਿੱਤੇ ਆਦੇਸ਼ ਵਿੱਚ Îਮੁੱਖ ਮੰਤਰੀ ਨੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਘਟਨਾ ਦੀ ਵਿਸਥਾਰਤ ਜਾਂਚ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਢੁਕਵੇਂ ਕਦਮ ਚੁੱਕਣ ਬਾਰੇ ਸੁਝਾਅ ਦੇਣ ਲਈ ਵੀ ਆਖਿਆ ਹੈ।
ਮੁੱਖ ਮੰਤਰੀ ਦੇ ਨਿਰਦੇਸ਼ 'ਤੇ ਫੌਰੀ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਤਪਾ ਦੇ ਐਸ.ਡੀ.ਐਮ.ਨੂੰ ਇਸ ਸਬੰਧ ਵਿੱਚ ਛੇਤੀ ਤੋਂ ਛੇਤੀ ਰਿਪੋਰਟ ਸੌਂਪਣ ਲਈ ਆਖਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਨੇ ਜ਼ਿਲ•ਾ ਪੁਲੀਸ ਮੁਖੀ ਅਤੇ ਐਸ.ਡੀ.ਐਮ ਨਾਲ ਘਟਨਾਸਥਾਨ ਦਾ ਦੌਰਾ ਕੀਤਾ ਅਤੇ ਪੀੜਤਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ।
ਇਕ ਸਰਕਾਰੀ ਬੁਲਾਰੇ ਨੇ ਬਾਅਦ ਵਿੱਚ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਅੱਗ ਪੂਰੀ ਤਰ•ਾਂ ਬੁਝ ਚੁੱਕੀ ਹੈ। 

back-to-top