Current Size: 100%

Select Theme

ਡਾ.ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ

ਡਾ.ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ
ਪੰਜਾਬੀ ਭਾਸ਼ਾ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਵਿਸ਼ਾਲ ਤੇ ਅਮੀਰ ਸ਼ਬਦ ਭੰਡਾਰ ਹੈ: ਪ੍ਰਿੰਸੀਪਲ ਸਰਵਣ ਸਿੰਘ
• ਪੰਜਾਬ ਕਲਾ ਪਰਿਸ਼ਦ ਵੱਲੋਂ ਰੂਬਰੂ ਪ੍ਰੋਗਰਾਮ ਦੌਰਾਨ ਖੇਡ ਲੇਖਕ ਅਤੇ ਚੋਟੀ ਦੇ ਵਾਰਤਕਕਾਰ ਪ੍ਰਿੰਸੀਪਲ ਸਰਵਣ ਸਿੰਘ ਦਾ ਸਨਮਾਨ
• ਪ੍ਰਿੰਸੀਪਲ ਸਰਵਣ ਸਿੰਘ ਨੇ  ਆਪਣੇ ਸ਼ਬਦਾਂ ਨਾਲ ਖੇਡਾਂ ਤੇ ਖਿਡਾਰੀਆਂ ਦਾ ਅਨਮੋਲ ਖਜ਼ਾਨਾ ਸਾਂਭਿਆ: ਡਾ.ਸੁਰਜੀਤ ਪਾਤਰ
ਚੰਡੀਗੜ•, 6 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਇਥੇ ਪੰਜਾਬ ਕਲਾ ਭਵਨ ਵਿਖੇ ਮਨਾਏ ਜਾ ਰਹੇ ਸੱਤ ਰੋਜ਼ਾ ਡਾ.ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ ਦੌਰਾਨ ਅੱਜ ਪ੍ਰਸਿੱਧ ਖੇਡ ਲੇਖਕ ਅਤੇ ਚੋਟੀ ਦੇ ਵਾਰਤਤਕਾਰ ਪ੍ਰਿੰਸੀਪਲ ਸਰਵਣ ਸਿੰਘ ਪਾਠਕਾਂ ਦੇ ਰੂਬਰੂ ਹੋਏ।
ਪ੍ਰਿੰਸੀਪਲ ਸਰਵਣ ਸਿੰਘ ਨੇ ਪਾਠਕਾਂ ਨਾਲ ਗੁਫਤਗੂ ਕਰਦਿਆਂ ਆਪਣੇ 60 ਵਰਿ•ਆਂ ਦੇ ਸਾਹਿਤਕ ਸਫਰ ਨੂੰ ਸਾਂਝਾ ਕਰਦਿਆਂ ਕਾਲਜ ਪੜ•ਦਿਆਂ ਲਿਖੇ ਪਹਿਲੇ ਲੇਖ ਤੋਂ 38ਵੀਂ ਪੁਸਤਕ 'ਮੇਰੇ ਵਾਰਤਕ ਦੇ ਰੰਗ' ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਨ•ਾਂ ਸਭ ਤੋਂ ਪਹਿਲਾ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਯਾਦ ਕਰਦਿਆਂ ਉਨ•ਾਂ ਬਾਰੇ 'ਪੰਜਾਬ ਦੇ ਕੋਹੇਨੂਰ' ਪੁਸਤਕ ਵਿੱਚ ਲਿਖੇ ਲੰਬੇ ਸ਼ਬਦ ਚਿੱਤਰ ਦੀਆਂ ਚੋਣਵੀਆਂ ਸਤਰਾਂ ਪੜ•ੀਆਂ। ਉਨ•ਾਂ ਕਿਹਾ ਕਿ ਵਾਰਤਕ ਲਿਖਣਾ ਕਵਿਤਾ ਲਿਖਣ ਦੇ ਤੁਲ ਹੈ ਜਿਸ ਦੀ ਆਪਣੀ ਲੈਅ ਹੁੰਦੀ ਹੈ। ਚੰਗੀ ਵਾਰਤਕ ਉਹ ਹੁੰਦੀ ਹੈ ਜਿਸ ਦਾ ਪਹਿਲਾ ਫਿਕਰਾ ਪਾਠਕ ਨੂੰ ਬੰਨ• ਕੇ ਬਿਠਾ ਦੇਵੇ ਅਤੇ ਆਖਰੀ ਫਿਕਰਾ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰ ਦੇਵੇ। ਉਨ•ਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਅਮੀਰ ਤੇ ਵਿਸ਼ਾਲ ਸ਼ਬਦ ਭੰਡਾਰ ਹੈ। ਉਨ•ਾਂ ਕਿਹਾ ਕਿ ਪਾਠਕਾਂ ਦੀ ਕੋਈ ਕਮੀ ਨਹੀਂ ਹੈ, ਲੋੜ ਹੈ ਸਿਰਫ ਸਮੇਂ ਨਾਲ ਲੇਖਕਾਂ ਨੂੰ ਲਿਖਤਾਂ ਵਿੱਚ ਬਦਲਾਅ ਲਿਆਉਣ ਦੀ। ਉਨ•ਾਂ ਕਿਹਾ ਕਿ ਪੰਜਾਬੀ ਸਾਹਿਤ ਦਾ ਭਵਿੱਖ ਬਹੁਤ ਸੁਨਹਿਰਾ ਹੈ।
ਆਪਣੀ ਖੇਡ ਲਿਖਣੀ ਦਾ ਜ਼ਿਕਰ ਕਰਦਿਆਂ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਜੀਵਨ ਵੀ ਇਕ ਖੇਡ ਹੈ ਅਤੇ ਖਿਡਾਰੀ ਸਰਬ ਕਲਾ ਸੰਪੂਰਨ ਹੁੰਦਾ ਹੈ। ਉਨ•ਾਂ ਕਿਹਾ ਕਿ ਖੇਡਾਂ ਜੀਵਨ ਜਾਂਚ ਸਿਖਾਉਂਦੀਆਂ ਹਨ, ਜਿਵੇਂ ਖੇਡਾਂ ਵਿੱਚ ਭਾਰ ਚੁੱਕਣ, ਤੇਜ ਦੌੜਨ ਅਤੇ ਡਿਸਕਸ ਸੁੱਟਣ ਦੇ ਪੁਰਾਣੇ ਰਿਕਾਰਡ ਟੁੱਟਦੇ ਜਾਂਦੇ ਹਨ ਅਤੇ ਨਵੇਂ ਸਿਰਜੇ ਜਾਂਦੇ ਹਨ, ਉਵੇਂ ਜ਼ਿੰਦਗੀ ਵਿੱਚ ਨਵੀਆਂ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਜਿਨ•ਾਂ ਨੂੰ ਪਾਰ ਕਰਨ ਹੀ ਵੱਡੀ ਚੁਣੌਤੀ ਹੁੰਦੀ ਹੈ। ਉਨ•ਾਂ ਨਵੇਂ ਲੇਖਕਾਂ ਨੂੰ ਨਸੀਹਤ ਵੀ ਦਿੱਤੀ ਕਿ ਸੌਖੀ, ਸਪੱਸ਼ਟ ਤੇ ਸਰਲ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਜੋ ਪਾਠਕਾਂ ਨਾਲ ਸਿੱਧਾ ਰਾਬਤਾ ਕਾਇਮ ਕਰੇ। ਉਨ•ਾਂ ਨੌਜਵਾਨਾਂ ਨੂੰ ਤਕੜਾ ਪੰਜਾਬ ਸਿਰਜਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡਾ ਖਿੱਤਾ ਭੂਗੋਲਿਕ ਤੌਰ ਉਤੇ ਸਭ ਤੋਂ ਅਮੀਰ ਹੈ ਜਿੱਥੇ ਸਾਨੂੰ ਕੁਦਰਤੀ ਨਿਆਮਤਾਂ ਦੇ ਭੰਡਾਰ ਮਿਲੇ ਹਨ। ਸਿਰਫ ਲੋੜ ਹੈ ਇਨ•ਾਂ ਨੂੰ ਸਾਂਭਣ ਦੀ। ਉਨ•ਾਂ ਇਸ ਗੱਲ ਉਪਰ ਰੰਜ ਵੀ ਕੀਤਾ ਕਿ ਯੂਨੀਵਰਸਿਟੀਆਂ ਦੇ ਭਾਸ਼ਾ ਵਿਗਿਆਨੀਆਂ ਅਤੇ ਪੰਜਾਬੀ ਆਲੋਚਕਾਂ ਨੇ ਉਨ•ਾਂ ਦੇ ਖੇਡ ਸਾਹਿਤ ਨੂੰ ਅਣਗੌਲਿਆ ਹੀ ਕੀਤਾ ਪ੍ਰੰਤੂ ਪਾਠਕਾਂ ਦੇ ਭਰਪੂਰ ਹੁੰਗਾਰੇ ਸਦਕਾ ਉਸ ਨੂੰ ਲਿਖਣ ਲਈ ਸਦਾ ਪ੍ਰੇਰਿਆ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਨੂੰ ਪੰਜਾਬੀ ਵਾਰਤਕ ਦਾ ਖਜ਼ਾਨਾ ਕਰਾਰ ਦਿੰਦਿਆਂ ਕਿਹਾ ਕਿ ਵਾਰਤਕ ਦਾ ਵੀ ਆਪਣਾ ਪਿੰਗਲ ਹੁੰਦਾ ਹੈ ਅਤੇ ਉਨ•ਾਂ ਦੀ ਲਿਖਤਾ ਕਵਿਤਾ ਵਾਂਗ ਲੈਅਮਈ ਹੁੰਦੀਆਂ ਹਨ। ਉਨ•ਾਂ ਕਿਹਾ ਕਿ ਇਹ ਲੇਖਕ ਦੀ ਪ੍ਰਾਪਤੀ ਹੈ ਕਿ ਉਸ ਨੇ ਆਪਣੀ ਚੋਟੀ ਦੀ ਵਾਰਤਕ ਕਲਾ ਦੇ ਬਲਬੂਤੇ ਖੇਡਾਂ ਵਿੱਚ ਨਾ ਰੁੱਚੀ ਰੱਖਣ ਵਾਲੇ ਪਾਠਕਾਂ ਨੂੰ ਵੀ ਖੇਡ ਸਾਹਿਤ ਨਾਲ ਜੋੜੀ ਰੱਖਿਆ। ਉਨ•ਾਂ ਨੇ ਆਪਣੇ ਸ਼ਬਦਾਂ ਨਾਲ ਖੇਡਾਂ ਅਤੇ ਖਿਡਾਰੀਆਂ ਦਾ ਖਜ਼ਾਨਾ ਸਾਂਭਿਆ ਹੈ।
ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਿੰਸੀਪਲ ਸਰਵਣ ਸਿੰਘ ਨਾਲ ਜੁੜੀਆਂ ਆਪਣੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ। ਇਸ ਤੋਂ ਪਹਿਲਾਂ ਡਾ. ਪਾਤਰ ਤੇ ਡਾ.ਜੌਹਲ ਨੇ ਪ੍ਰਿੰਸੀਪਲ ਸਰਵਣ ਸਿੰਘ ਤੇ ਉਨ•ਾਂ ਦੀ ਪਤਨੀ ਸ੍ਰੀਮਤੀ ਹਰਜੀਤ ਕੌਰ ਸੰਧੂ ਨੂੰ ਫੁੱਲਾਂ ਦੇ ਗੁਲਦੁਸਤੇ, ਫੁਲਕਾਰੀ ਤੇ ਪੁਸਤਕਾਂ ਦੀ ਸੈੱਟ ਨਾਲ ਸਨਮਾਨਤ ਕੀਤਾ।
ਇਸ ਮੌਕੇ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਡਾ ਨਿਰਮਲ ਜੌੜਾ, ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਸ਼ਮੀਲ, ਗੁਰਚਰਨ ਸਿੰਘ ਸ਼ੇਰਗਿੱਲ, ਸੁਖਮਿੰਦਰ ਸਿੰਘ ਗੱਜਣਵਾਲਾ, ਪ੍ਰਿਤਪਾਲ ਸਿੰਘ ਗਿੱਲ, ਸੁਰਿੰਦਰ ਗਿੱਲ ਆਦਿ ਹਾਜ਼ਰ ਸਨ।
ਨੰ: ਪੀਆਰ/19/134

back-to-top