ਪੰਜਾਬ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਨ ਦੀ ਰਾਹ 'ਤੇ- ਮਨਪ੍ਰੀਤ ਸਿੰਘ ਬਾਦਲ

ਪੰਜਾਬ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਨ ਦੀ ਰਾਹ 'ਤੇ- ਮਨਪ੍ਰੀਤ ਸਿੰਘ ਬਾਦਲ
- 'ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ 2019' ਦੌਰਾਨ 18 ਸਮਝੌਤੇ ਸਹੀਬੱਧ
- ਕੌਮਾਂਤਰੀ ਸਖਸ਼ੀਅਤਾਂ, ਨਾਮੀਂ ਕਾਰੋਬਾਰੀਆਂ, ਵਿਦਵਾਨਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਿਰਕਤ
ਚੰਡੀਗੜ•, 5 ਨਵੰਬਰ:
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਫੌਜ ਦੇ ਖੇਤਰ ਵਿਚ ਪੰਜਾਬੀਆਂ ਵੱਲੋਂ ਪਾਏ ਅਹਿਮ ਯੋਗਦਾਨ ਤੋਂ ਬਾਅਦ ਹੁਣ ਸੂਬਾ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਬਣਨ ਦੀ ਰਾਹ 'ਤੇ ਹੈ। ਸਥਾਨਕ ਲਲਿਤ ਹੋਟਲ ਵਿਚ 'ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ 2019' ਵਿਚ ਮੁੱਖ ਮਹਿਮਾਨ ਵੱਜੋਂ ਪੁੱਜੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਾਰੀਆਂ ਸਹੂਲਤਾਂ ਅਤੇ ਢਾਂਚਾ ਉਪਲੱਬਧ ਹੈ ਜਿਸ ਨਾਲ ਕਿ ਖੋਜ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਅੱਗੇ ਵਧਿਆ ਜਾ ਸਕਦਾ ਹੈ।
ਉਨ•ਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੇਕਰ ਦੁਨੀਆਂ ਦੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਣਾ ਹੈ ਤਾਂ ਪੰਜਾਬ ਨੂੰ ਸਾਇੰਸ, ਤਕਨਾਲੋਜੀ ਅਤੇ ਖੋਜ ਵਿਚ ਆਪਣੇ ਪੈਰਾਂ 'ਤੇ ਖੜ•ਾ ਹੋਣਾ ਪਵੇਗਾ। ਇਸ ਮਕਸਦ ਲਈ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਪੰਜਾਬ ਇਨੋਵੇਸ਼ਨ ਅਤੇ ਤਕਨਾਲੋਜੀ ਸਮਿੱਟ ਦੇ ਮੰਚ 'ਤੇ ਇਕੱਠਾ ਕੀਤਾ ਗਿਆ ਹੈ ਤਾਂ ਜੋ ਪੰਜਾਬ ਇਸ ਖੇਤਰ ਵਿਚ ਅੱਵਲ ਬਣੇ। ਉਨ•ਾਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਕਰਨ ਵਾਲਾ ਪੰਜਾਬ ਹੁਣ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਵੀ ਮੋਹਰੀ ਸੂਬੇ ਵੱਜੋਂ ਸਾਹਮਣੇ ਆਵੇਗਾ।
ਇਸ ਦੌਰਾਨ ਵੱਖ-ਵੱਖ ਵਿੱਦਿਅਕ ਸੰਸਥਾਵਾਂ, ਖੋਜ ਸੰਸਥਾਨਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਨਾਲ ਕੁੱਲ 18 ਸਮਝੌਤੇ ਵੀ ਸਹੀਬੱਧ ਕੀਤੇ ਗਏ ਜਿਸ ਵਿਚ ਪਲਾਕਸ਼ਾ ਯੂਨੀਵਰਸਿਟੀ ਦਾ ਸਮਝੌਤਾ ਵੀ ਜ਼ਿਕਰੇਖਾਸ ਹੈ ਜੋ ਕਿ ਨਾਲੇਜ ਸਿਟੀ, ਮੋਹਾਲੀ ਵਿਚ ਸਥਾਪਿਤ ਹੋਣੀ ਹੈ।ਇਸ ਤੋਂ ਇਲਾਵਾ ਆਈ.ਆਈ.ਟੀ ਰੋਪੜ, ਇੰਮਟੈੱਕ ਚੰਡੀਗੜ•, ਨਵੀਂ ਦਿੱਲੀ ਦੀ ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਡੀਏਵੀ ਯੂਨੀਵਰਸਿਟੀ ਜਲੰਧਰ, ਚਿਤਕਾਰਾ ਯੂਨੀਵਰਸਿਟੀ ਰਾਜਪੁਰਾ, ਬਰਮਿੰਘਮ ਸਿਟੀ ਯੂਨੀਵਰਸਿਟੀ ਆਫ ਯੂ.ਕੇ., ਜੀਐਨਈ ਕਾਲਜ ਲੁਧਿਆਣਾ, ਐਲਪੀਯੂ ਜਲੰਧਰ, ਐਨਆਈਟੀ ਜਲੰਧਰ, ਨਾਇਪਰ, ਟੀਆਈਈਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਲ ਇੰਡੀਆ ਰੀਰੋਲਰ ਐਸੋਸੀਏਸ਼ਨ, ਮੋਹਾਲੀ ਹਾਈ ਟੈੱਕ ਮੈਟਲ ਕਲੱਸਟਰ ਪ੍ਰਾਈਵੇਟ ਲਿਮਟਿਡ, ਚੈਂਬਰ ਆਫ ਇੰਡਸਟਰੀਜ਼ ਐਂਡ ਕਾਮਰਸ ਅੰਡਰਟੇਕਿੰਗ, ਯੂਨਾਇਟਿਡ ਸੂਇੰਗ ਮਸ਼ੀਨ ਅਤੇ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਅਤੇ ਆਟੋਮੋਬਾਇਲ ਇੰਡੀਸਟਰੀ ਐਸੋਸੀਏਸ਼ਨ ਦੇ ਨਾਂ ਸ਼ਾਮਲ ਹਨ।
ਪੰਜਾਬ ਦੇ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਵਰਮਾ ਨੇ ਵਿਸਥਾਰ ਸਹਿਤ 'ਮਿਸ਼ਨ ਇਨੋਵੇਸ਼ਨ ਪੰਜਾਬ' ਦਾ ਖਾਕਾ ਪੇਸ਼ ਕੀਤਾ। ਉਨ•ਾਂ ਦੱਸਿਆ ਕਿ ਇਸ ਖੇਤਰ ਵਿਚ ਸੂਬੇ 'ਚ ਅਸੀਮ ਸੰਭਾਵਨਾਵਾਂ ਹਨ ਅਤੇ ਬਹੁਤ ਸਾਰੀਆਂ ਸੰਸਥਾਵਾਂ, ਐਸੋਸੀਏਸ਼ਨਾਂ ਅਤੇ ਯੂਨੀਵਰਸਿਟੀਆਂ ਖੋਜ ਕਾਰਜਾਂ, ਵਾਤਾਵਰਣ ਸੰਭਾਲ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਕਾਰਜ ਕਰਨ ਲਈ ਅੱਗੇ ਆਈਆਂ ਹਨ। ਇਸ ਦੌਰਾਨ ਅੱਠ ਵੱਖ-ਵੱਖ ਵਿਸ਼ਿਆਂ 'ਤੇ ਵਿਸ਼ੇਸ਼ ਸੈਸ਼ਨ ਵੀ ਕਰਵਾਏ ਗਏ ਜਿਨ•ਾਂ ਵਿਚ ਮਾਹਿਰ ਸਖਸ਼ੀਅਤਾਂ ਨੇ ਵਿਚਾਰ ਰੱਖੇ।ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਨੇ ਆਏ ਡੈਲੀਗੇਟਸ ਅਤੇ ਹੋਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।

back-to-top