Current Size: 100%

ਲੋਹੜੀ ਦੇ ਤਿਉਹਾਰ ਮੌਕੇ ਸ਼ੂਗਰਫੈਡ ਦੀ ਨਿਵੇਕਲੀ ਪਹਿਲ

ਲੋਹੜੀ ਦੇ ਤਿਉਹਾਰ ਮੌਕੇ ਸ਼ੂਗਰਫੈਡ ਦੀ ਨਿਵੇਕਲੀ ਪਹਿਲ
ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ 'ਫਤਿਹ' ਬ੍ਰਾਂਡ ਅਧੀਨ ਸ਼ੁਰੂ
• ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਗੁੜ ਦੀਆਂ ਤਿੰਨੇ ਨਵੀਆਂ ਕਿਸਮਾਂ ਨੂੰ ਕੀਤਾ ਗਿਆ ਲਾਂਚ
ਚੰਡੀਗੜ•, 13 ਜਨਵਰੀ
ਸਹਿਕਾਰੀ ਖੰਡ ਮਿੱਲਾਂ ਵੱਲੋਂ ਚੱਲ ਰਹੇ ਪਿੜਾਈ ਸੀਜ਼ਨ ਦੌਰਾਨ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ 'ਫਤਿਹ' ਬ੍ਰਾਂਡ ਅਧੀਨ ਸ਼ੁਰੂ ਕੀਤਾ ਗਿਆ ਹੈ।  ਇਹ ਪ੍ਰਗਟਾਵਾ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਲੋਹੜੀ ਦੇ ਸੁਭ ਮੌਕੇ ਤੇ ਪੰਜਾਬ ਭਵਨ ਵਿਖੇ 'ਫਤਿਹ ਗੁੜ ਅਤੇ ਸ਼ੱਕਰ”' ਨੂੰ ਲਾਂਚ ਕਰਨ ਦੇ ਮੌਕੇ ਕੀਤਾ ਗਿਆ।
ਸ. ਰੰਧਾਵਾ ਵੱਲੋਂ ਇਸ ਮੌਕੇ ਦੱਸਿਆ ਗਿਆ ਕਿ ਸ਼ੁਰੂਆਤ ਤੌਰ ਤੇ ਸਹਿਕਾਰੀ ਖੰਡ ਮਿੱਲ, ਬੁੱਢੇਵਾਲ ਵਿਖੇ ਉੱਤਮ ਕੁਆਲਿਟੀ ਦੇ ਗੁੜ ਦੇ ਉਤਪਾਦਨ ਤਹਿਤ ਦੇਸ਼ੀ ਗੁੜ, ਹਲਦੀ ਗੁੜ ਅਤੇ ਮਸਾਲਾ ਗੁੜ ਦੀ ਪੈਦਾਵਾਰ ਸ਼ੁਰੂ ਕੀਤੀ ਗਈ ਹੈ। ਉਨ•ਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਹਿਕਾਰੀ ਖੰਡ ਮਿੱਲਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਨ•ਾਂ ਵਿੱਚ ਵੱਖ-ਵੱਖ ਤਰ•ਾਂ ਦੇ ਵੈਲਯੂ ਐਡਿਡ ਪ੍ਰੋਡਕਸ ਜਿਵੇਂ ਕਿ ਬਰਾਊਨ ਸ਼ੂਗਰ, ਰਿਫਾਇਡ ਸ਼ੂਗਰ, ਗੁੜ, ਸ਼ੱਕਰ ਅਤੇ ਬੂਰਾ ਆਦਿ ਦਾ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ। ਉਨ•ਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਗੁੜ ਅਤੇ ਸ਼ੱਕਰ ਦਾ ਮੰਡੀਕਰਨ ਪਰਖ ਦੇ ਤੌਰ ਤੇ ਪੰਜਾਬ ਅਤੇ ਆਲੇ-ਦੁਆਲੇ ਦੇ ਰਾਜਾਂ ਵਿੱਚ ਕੀਤਾ ਜਾਵੇਗਾ। ਅਗਲੇ ਸਾਲ ਤੋਂ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ ਕਰਕੇ ਇਨ•ਾਂ ਨੂੰ ਅਮਰੀਕਾ, ਕਨੇਡਾ ਤੋਂ ਇਲਾਵਾ ਖਾੜੀ ਦੇ ਦੇਸ਼ਾਂ ਵਿੱਚ ਵੀ ਵੇਚਿਆ ਜਾਵੇਗਾ।
ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੂੰ ਸਮੇਂ ਦਾ ਹਾਣੀ ਅਤੇ ਵਪਾਰਕ ਬਣਾਉਣ ਲਈ ਇਨ•ਾਂ ਨੂੰ ਸ਼ੂਗਰ ਕੰਪਲੈਕਸ਼ਾਂ ਵਿੱਚ ਤਬਦੀਲ ਕਰਨ ਦਾ ਅਮਲ ਸ਼ੁਰੂ ਕਰ ਦਿੱੱਤਾ ਗਿਆ ਹੈ, ਜਿਸ ਤਹਿਤ ਗੁਰਦਾਸਪੁਰ, ਬਟਾਲਾ ਅਤੇ ਅਜਨਾਲਾ ਸਹਿਕਾਰੀ ਖੰਡ ਮਿੱਲਾਂ ਵਿੱਚ ਕੋ-ਜਨਰੇਸ਼ਨ, ਇਥਾਨੋਲ ਅਤੇ ਬਾਇਓ ਸੀ.ਐਨ.ਜੀ. ਪ੍ਰੋਜੈਕਟ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਤੋਂ ਇਲਾਵਾ ਰਾਜ ਵਿੱਚ ਗੰਨੇ ਦੇ ਪ੍ਰਤੀ ਏਕੜ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਹਿੱਤ ਉਨ•ਾਂ ਨੂੰ ਆਧੁਨਿਕ ਕਿਸਮ ਦੇ ਗੰਨੇ ਦਾ ਬੀਜ ਅਤੇ ਟ੍ਰੇਨਿੰਗ ਮੁਹੱਇਆ ਕਰਵਾਉਣ ਲਈ ਕਲਾਨੋਰ ਵਿਖੇ ਸ਼ੂਗਰਕੇਨ ਰਿਸਰਚ ਇੰਸਟਿਚਿਊਟ ਸਥਾਪਤ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੌਕੇ ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ, ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀਮਤੀ ਕਲਪਨਾ ਮਿੱਤਲ ਬਾਰੂਆ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ, ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ, ਸ਼ੂਗਰਫੈੱਡ ਦੇ ਡਿਪਟੀ ਚੀਫ ਇੰਜਨੀਅਰ  ਸ੍ਰੀ ਕੰਵਲਜੀਤ ਸਿੰਘ ਅਤੇ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਐਸ.ਕੇ. ਕੁਰੀਲ ਵੀ ਹਾਜ਼ਰ ਸਨ।

back-to-top