ਪੰਜਾਬ ਦੀ ਬਾਸਕਟਬਾਲ ਟੀਮ ਲਈ ਚੋਣ ਟਰਾਇਲ ਭਲਕੇ

ਪੰਜਾਬ ਦੀ ਬਾਸਕਟਬਾਲ ਟੀਮ ਲਈ ਚੋਣ ਟਰਾਇਲ ਭਲਕੇ
ਚੁਣੀ ਗਈ ਟੀਮ ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ 'ਚ ਲੈ ਸਕੇਗੀ ਹਿੱਸਾ
ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ ਟਰਾਇਲ
ਚੰਡੀਗੜ•, 13 ਜਨਵਰੀ
ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੰਜਾਬ ਦੀ ਬਾਸਕਟਬਾਲ ਟੀਮ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 15 ਜਨਵਰੀ ਨੂੰ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਅੱਜ ਇਥੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੇ ਪੋਪਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ 28 ਜਨਵਰੀ 2020 ਤੋਂ 30 ਜਨਵਰੀ 2020 ਤੱਕ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਗ ਲੈਣ ਵਾਸਤੇ ਪੰਜਾਬ ਦੀ ਟੀਮ ਦੀ ਚੋਣ ਕਰਨ ਲਈ ਸਿਲੈਕਸ਼ਨ ਟਰਾਇਲ 15 ਜਨਵਰੀ ਨੂੰ ਸਵੇਰੇ 9 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ।
ਸ਼੍ਰੀ ਪੋਪਲੀ ਨੇ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ (ਰੈਗੂਲਰ ਸਰਕਾਰੀ ਮੁਲਾਜ਼ਮ) ਆਪੋ-ਆਪਣੇ ਵਿਭਾਗਾਂ ਤੋਂ ਐਨ. ਓ. ਸੀ. (ਇਤਰਾਜ਼ਹੀਣਤਾ) ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਭਾਗ ਲੈਣ।

back-to-top