ਪੰਜਾਬ ਪੁਲੀਸ ਵੱਖ ਵੱਖ ਢੰਗ-ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਲਈ ਪੂਰੀ ਤਰਾਂ ਸਰਗਰਮ

ਪੰਜਾਬ ਪੁਲੀਸ ਵੱਖ ਵੱਖ ਢੰਗ-ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਲਈ ਪੂਰੀ ਤਰਾਂ ਸਰਗਰਮ
ਡੀ.ਜੀ.ਪੀ. ਨੇ ਕਿਹਾ, ਜ਼ਿਲ•ਾ ਪ੍ਰਸ਼ਾਸਨਾਂ ਦੇ ਨਾਲ ਨਾਲ ਜਮੈਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਨਾਲ ਕੀਤਾ ਜਾ ਰਿਹੈ ਜ਼ਿਲਾ-ਵਾਰ ਤਾਲਮੇਲ
ਲੋਕਾਂ ਅਤੇ ਮੀਡੀਆ ਨੂੰ ਸਬਰ ਰੱਖਣ ਦੀ ਕੀਤੀ ਅਪੀਲ ਕਿਉਂਕੋ ਵੱਡੇ ਪੱਧਰ 'ਤੇ ਅਜਿਹੇ ਪ੍ਰਬੰਧਾਂ ਲਈ ਸਮਾਂ ਲੱਗਦਾ ਹੈ
ਸਖ਼ਤ ਕਾਰਵਾਈ ਅਤੇ ਜਾਗਰੂਕਤਾ ਮੁਹਿੰਮ ਸਦਕਾ ਕਰਫਿਊ ਦੀ ਉਲੰਘਣਾ ਦੇ ਮਾਮਲੇ ਘਟ ਕੇ 74 ਹੋਏ
ਚੰਡੀਗੜ, 25 ਮਾਰਚ
ਕੋਵਿਡ-19 ਦੇ ਟਾਕਰੇ ਲਈ ਸੂਬੇ ਵਿੱਚ ਲਗਾਏ ਗਏ ਕਰਫਿਊ/ ਲੌਕਡਾਊਨ ਦੇ ਹਿੱਸੇ ਵਜੋਂ ਸਖਤ ਪਾਬੰਦੀਆਂ ਅਤੇ ਨਿਯੰਤਰਣ ਦਰਮਿਆਨ, ਪੰਜਾਬ ਪੁਲਿਸ  ਜਮੈਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਆਦਿ ਨਾਲ ਰਣਨੀਤਿਕ ਤਾਲਮੇਲ ਜ਼ਰੀਏ ਲੋਕਾਂ ਨੂੰ ਵੱਖ ਵੱਖ ਢੰਗ-ਤਰੀਕਿਆਂ ਰਾਹੀਂ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਵਾਸਤੇ ਪਹਿਲਕਦਮੀਆਂ ਦੀ ਸ਼ੁਰੂਆਤ ਲਈ ਮਿਸ਼ਨ ਵਜੋਂ ਕੰਮ ਕਰ ਰਹੀ ਹੈ।
ਜ਼ਿਲ•ਾ ਪੁਲਿਸ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਨਤੀਜੇ ਵਜੋਂ, ਰਾਜ ਦੇ ਕਈ ਜ਼ਿਲਿ•ਆਂ ਵਿੱਚ ਦਵਾਈਆਂ, ਕਰਿਆਨੇ, ਖਾਣ ਪੀਣ ਜਿਹੀਆਂ ਜਰੂਰੀ ਵਸਤਾਂ ਦੀ ਘਰ-ਘਰ ਸਪਲਾਈ ਸ਼ੁਰੂ ਕੀਤੀ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਜਰੂਰੀ ਚੀਜਾਂ ਦੀ ਸਪਲਾਈ ਲਈ ਅਧਿਕਾਰਤ ਵਿਕਰੇਤਾਵਾਂ ਨੂੰ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਵਿਸ਼ੇਸ਼ ਤੌਰ 'ਤੇ ਦਵਾਈਆਂ ਦੀ ਹੋਮ ਡਲਿਵਰੀ ਲਈ ਸਬੰਧਤ ਕੈਮਿਸਟ ਐਸੋਸੀਏਸ਼ਨਾਂ ਨਾਲ ਲੋੜੀਂਦਾ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਫੋਨ 'ਤੇ ਆਰਡਰ ਲੈ ਕੇ ਉਸ ਅਨੁਸਾਰ ਹੋਮ ਡਿਲਿਵਰੀ ਕੀਤੀ ਜਾ ਸਕੇ।
ਡੀਜੀਪੀ ਨੇ ਲੋਕਾਂ ਅਤੇ ਮੀਡੀਆ ਨੂੰ ਥੋੜ•ਾ ਸਬਰ ਦਿਖਾਉਣ ਦੀ ਅਪੀਲ ਕੀਤੀ ਕਿਉਂਕਿ ਇੰਨੇ ਵੱਡੇ ਪੱਧਰ 'ਤੇ ਪ੍ਰਬੰਧਾਂ ਨੂੰ ਲਾਗੂ ਕਰਨ ਲਈ ਸਮਾਂ ਲੱਗਦਾ ਹੈ। ਉਨ•ਾਂ ਕਿਹਾ ਕਿ ਸੋਸ਼ਲ ਮੀਡੀਆ ਤੋਂ ਧਿਆਨ ਵਿਚ ਆਉਣ ਵਾਲੀ ਕਿਸੇ ਵੀ ਤਰ•ਾਂ ਦੀ ਸੂਚਨਾ 'ਤੇ ਪੁਲੀਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੱਸਿਆ ਕਿ ਮਦਦ ਲਈ ਟਵੀਟ ਕੀਤੇ ਜਾਣ ਤੋਂ ਬਾਅਦ ਜਲੰਧਰ ਦੇ ਇਕ ਪਰਿਵਾਰ ਨੂੰ ਸੂਗਰ ਦੀਆਂ ਦਵਾਈਆਂ ਦੀ ਡਲਿਵਰੀ ਲਈ ਪ੍ਰਬੰਧ ਕੀਤੇ ਗਏ ਸਨ।
ਗੁਪਤਾ ਨੇ ਕਿਹਾ ਕਿ ਕਰਫਿਊ  ਨੂੰ ਸਖਤੀ ਨਾਲ ਲਾਗੂ ਕਰਨ ਨਾਲ ਉਲੰਘਣਾ ਲਈ ਦਰਜ ਐਫ.ਆਈ.ਆਰਜ਼ ਦੀ ਗਿਣਤੀ ਕੱਲ• 230 ਦੇ ਮੁਕਾਬਲੇ ਘਟ ਕੇ ਅੱਜ 74 ਰਹਿ ਗਈ। ਲੋਕਾਂ ਲਈ ਜਰੂਰੀ ਚੀਜਾਂ ਅਤੇ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਉਂਦਿਆਂ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਲਈ 38,468 ਪੁਲੀਸ ਕਰਮੀ ਤੈਨਾਤ ਕੀਤੇ ਗਏ ਹਨ। ਕਰਫਿਊ ਦੌਰਾਨ ਲੁਧਿਆਣਾ ਸਹਿਰ, ਲੁਧਿਆਣਾ ਦਿਹਾਤੀ, ਖੰਨਾ, ਰੋਪੜ, ਸੰਗਰੂਰ, ਪਟਿਆਲਾ, ਜਲੰਧਰ ਸ਼ਹਿਰ, ਹੁਸਆਿਰਪੁਰ, ਕਪੂਰਥਲਾ, ਐਸ ਬੀ ਐਸ ਨਗਰ, ਮਾਨਸਾ ਅਤੇ ਫਿਰੋਜਪੁਰ ਤੋਂ ਉਲੰਘਣਾ ਦੇ ਮਾਮਲੇ ਰਿਪੋਰਟ ਕੀਤੇ ਗਏ।
ਕੁਝ ਅਲੱਗ ਢੰਗ ਅਪਣਾਉਣ ਸਬੰਧੀ ਡੀਜੀਪੀ ਦੇ ਦਿਸਾ ਨਿਰਦੇਸਾਂ ਦੇ ਮੱਦੇਨਜ਼ਰ, ਕਈ ਜਿਲ•ਆਂ ਵਿੱਚ ਪੁਲਿਸ ਕਮਿਸਨਰ ਅਤੇ ਐਸਐਸਪੀ ਵੱਖ ਵੱਖ ਢੰਗ ਅਪਣਾ ਰਹੇ ਹਨ ਤਾਂ ਕਿ ਜਰੂਰੀ ਵਸਤਾਂ ਨੂੰ ਨਾਗਰਿਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਡੀਜੀਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੀ ਘੋਸਣਾ ਅਤੇ ਪ੍ਰਧਾਨ ਮੰਤਰੀ ਵੱਲੋਂ ਦੇਸ ਵਿਆਪੀ ਲਾਕਡਾਊਨ ਤੋਂ ਤੁਰੰਤ ਬਾਅਦ ਉੱਚ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ। ਉਨ•ਾਂ ਨੇ ਸਾਰੇ ਉੱਚ ਅਧਿਕਾਰੀਆਂ ਨੂੰ ਜਰੂਰੀ ਸਮਾਨ ਅਤੇ ਸੇਵਾਵਾਂ ਨੂੰ ਘਰ-ਘਰ ਪਹੁੰਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਡਲੀਵਰੀ ਵਾਲੇ ਲੜਕਿਆਂ, ਰੇਹੜੀਆਂ, ਛੋਟੇ ਵਾਹਨਾਂ ਆਦਿ ਦੇ ਸਹੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਕਿਹਾ।
ਅੰਮ੍ਰਿਤਸਰ ਅਤੇ ਲੁਧਿਆਣਾ ਸਹਿਰਾਂ ਵਿੱਚ, ਸਵਿੱਗੀ ਤੋਂ 650 ਵਿਅਕਤੀ ਲੋੜੀਂਦੀਆਂ ਚੀਜਾਂ ਦੀ ਘਰੇਲੂ ਸਪੁਰਦਗੀ ਵਿੱਚ ਜੁਟੇ ਹੋਏ ਹਨ, ਜਦੋਂ ਕਿ ਜਲਿ•ਾ ਪਟਿਆਲਾ ਵਿੱਚ ਜੋਮੈਟੋ ਅਤੇ ਸਵਿੱਗੀ ਦੇ ਡਲੀਵਰੀ ਵਾਲੇ ਲੜਕਿਆਂ ਨਾਲ ਤਾਲਮੇਲ ਕਰਕੇ ਜਰੂਰੀ ਵਸਤਾਂ ਦੀ ਹੋਮ ਡਿਲਿਵਰੀ ਯਕੀਨੀ ਬਣਾਈ ਜਾ ਰਹੀ ਹੈ।
ਡੀਜੀਪੀ ਨੇ ਕਿਹਾ ਕਿ ਸਥਾਨਕ ਵਲੰਟੀਅਰਾਂ ਦੇ ਸਹਿਯੋਗ ਨਾਲ ਅੱਜ ਸੰਗਰੂਰ ਜਲਿ•ੇ ਵਿੱਚ ਲੋੜੀਂਦੀਆਂ ਵਸਤਾਂ ਦੀਆਂ ਲਗਭਗ 100 ਟਰਾਲੀਆਂ ਭੇਜੀਆਂ ਗਈਆਂ। ਡੀਜੀਪੀ ਨੇ ਅੱਗੇ ਕਿਹਾ ਕਿ ਜਲਿ•ਾ ਤਰਨ ਤਾਰਨ ਵਿੱਚ ਵੇਕਰਾ ਅਤੇ ਅਮੁਲ ਵਰਗੀਆਂ ਦੁੱਧ ਉਤਪਾਦਨ ਕਰਨ ਵਾਲੀਆਂ ਇਕਾਈਆਂ ਨੂੰ ਉਚਿਤ ਦੂਰੀ ਅਤੇ ਸਵਧਾਨੀ ਉਪਾਅ ਦੀ ਵਰਤੋਂ ਕਰਦੇ ਹੋਏ ਦੁੱਧ ਦੀ ਵਿਕੇਂਦਰੀਕ੍ਰਿਤ ਵੰਡ ਨੂੰ ਯਕੀਨੀ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ।
ਸ੍ਰੀ ਗੁਪਤਾ ਨੇ ਕਿਹਾ ਕਿ ਮਿਲਕ ਪਲਾਂਟ ਵੇਰਕਾ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਉਨ•ਾਂ ਨੇ ਭਰੋਸਾ ਦਿੱਤਾ ਹੈ ਕਿ ਉਨ•ਾਂ ਦੇ 700 ਵਿਕਰੇਤਾ ਅੰਮ੍ਰਿਤਸਰ ਸਹਿਰ ਵਿਚ ਵੀ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨਗੇ ਅਤੇ ਇਸ ਸਬੰਧੀ ਕਮਿਸਨਰੇਟ ਅੰਮ੍ਰਿਤਸਰ ਨੂੰ ਜਰੂਰੀ ਪਾਸ ਜਾਰੀ ਕਰਨ ਦੇ ਨਿਰਦੇਸ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਅੰਮ੍ਰਿਤਸਰ ਸਹਿਰ ਵਿਚ ਫਲਾਂ ਅਤੇ ਸਬਜੀਆਂ ਲਈ, ਸਬਜੀ ਮੰਡੀ ਦੇ ਵਪਾਰੀ ਆਗੂ (ਪ੍ਰਧਾਨ) ਨਾਲ ਸੰਪਰਕ ਬਣਾਇਆ ਗਿਆ ਹੈ। ਨਤੀਜੇ ਵਜੋਂ, ਮੰਡੀ ਦੇ ਤਕਰੀਬਨ 200 ਵਿਕਰੇਤਾ ਕਮਿਸਨਰੇਟ ਅੰਮ੍ਰਿਤਸਰ ਅਤੇ ਹਰੇਕ ਕਲੋਨੀ ਤੇ ਖੇਤਰ ਦੇ ਵਸਨੀਕਾਂ ਨੂੰ ਘਰ-ਘਰ ਜਾ ਕੇ ਸਬਜੀਆਂ ਮੁਹੱਈਆ ਕਰਵਾਉਣਗੇ। ਇਸੇ ਤਰ•ਾਂ ਮੰਡੀ ਦੇ ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਘਰ-ਘਰ ਜਾ ਕੇ ਫਲਾਂ ਦੀ ਸਪਲਾਈ/ਡਲੀਵਰੀ ਕਰਨ ਲਈ ਲਗਭਗ 100 ਵਿਕਰੇਤਾ ਨਿਯੁਕਤ ਕੀਤੇ ਜਾਣਗੇ।
ਖੰਨਾ ਜਲਿ•ੇ ਵਿਚ, ਸਬਜੀਆਂ ਅਤੇ ਫਲਾਂ ਨੂੰ ਮੰਡੀਆਂ ਤੋਂ ਲੈ ਕੇ, ਰੇਹੜੀਆਂ ਦੁਆਰਾ ਘਰ-ਘਰ ਜਾ ਕੇ ਵੇਚਿਆ ਜਾ ਰਿਹਾ ਹੈ। ਸੁੱਕੇ ਰਾਸਨਾਂ ਲਈ, ਕਰਿਆਨੇ ਸਟੋਰਾਂ ਨਾਲ ਜਰੂਰੀ ਮੇਲ-ਜੋਲ ਬਣਾਇਆ ਗਿਆ ਹੈ ਅਤੇ ਉਹ ਫੋਨ 'ਤੇ ਆਰਡਰ ਵੀ ਲੈ ਰਹੇ ਹਨ ਅਤੇ ਰਾਸ਼ਣ ਘਰ ਪਹੰਚਾਉਣਾ ਵੀ ਯਕੀਨੀ ਬਣਾ ਰਹੇ ਹਨ। ਹੋਮ ਡਲਿਵਰੀ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਵਟਸਐਪ ਗਰੁੱਪਾਂ ਰਾਹੀਂ ਦਿੱਤੀ ਜਾ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਜਲਿ•ੇ ਵਿੱਚ, ਸੁੱਕੇ ਰਾਸਨਾਂ ਲਈ, ਕਰਿਆਨਾ ਵਪਾਰੀ ਐਸੋਸੀਏਸਨ ਦੇ ਪ੍ਰਧਾਨਾਂ ਨਾਲ ਇੱਕ ਮੀਟਿੰਗ ਕੀਤੀ ਗਈ। ਹਰ ਮੁਹੱਲੇ ਅਤੇ ਇਲਾਕੇ ਵਿਚ, ਉਹਨਾਂ ਨੂੰ ਫੋਨ 'ਤੇ ਆਪਣੇ ਆਰਡਰ ਇਕੱਤਰ ਕਰਨ ਅਤੇ ਸ਼ਾਮ ਦੇ 5 ਵਜੇ ਤੱਕ ਸਾਰੇ ਆਰਡਰ ਤਿਆਰ ਰੱਖਣ ਲਈ ਕਿਹਾ ਗਿਆ। ਇਸ ਤੋਂ ਬਾਅਦ, ਦਸ ਦੁਕਾਨਾਂ ਲਈ ਇਕ ਕਾਰਟ/ ਛੋਟਾ ਹਾਥੀ ਲੈ ਕੇ ਸਾਮ 5 ਅਤੇ 6 ਵਜੇ ਦੇ ਵਿਚਕਾਰ ਇਹ ਸਮਾਨ ਘਰ-ਘਰ ਮੁਹੱਈਆ ਕਰਵਾਉਣ ਦੀ ਆਗਿਆ ਦਿੱਤੀ ਜਾਏਗੀ। ਡੀਜੀਪੀ ਨੇ ਕਿਹਾ ਕਿ ਵਾਹਨਾਂ ਦੀ ਆਵਾਜਾਈ ਨੂੰ ਹਰ ਖੇਤਰ ਦੇ ਸਬੰਧਤ ਪੀਸੀਆਰ ਦੁਆਰਾ ਨਿਯੰਤਰਿਤ ਕੀਤਾ ਜਾਵੇਗਾ ਤਾਂ ਜੋ ਗਾਹਕਾਂ / ਵਸਨੀਕਾਂ ਦੀ ਢੁਕਵੀਂ ਗਿਣਤੀ ਨੂੰ ਯਕੀਨੀ ਬਣਾਇਆ ਜਾ ਸਕੇ।
ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਕੁਝ ਖੇਤਰਾਂ ਵਿੱਚ ਕਈ ਮੁਸਕਲਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਨ•ਾਂ ਵਿੱਚ ਜਰੂਰੀ ਵਸਤਾਂ ਅਤੇ ਐਲਪੀਜੀ ਦੀ ਘਾਟ ਆਦਿ, ਨਸਾ ਛੁਡਾਊ ਕਾਰਡਾਂ ਵਾਲੇ ਵਿਅਕਤੀਆਂ ਵੱਲੋਂ ਰੋਜ਼ਾਨਾ ਸਰਕਾਰੀ ਹਸਪਤਾਲਾਂ ਵਿੱਚ ਜਾ ਕੇ ਦਵਾਈਆਂ ਦੀ ਮੰਗ ਕਰਨਾ, ਕਣਕ ਬੀਜਣ ਵਾਲੇ ਕਿਸਾਨਾਂ ਵੱਲੋਂ ਕੀਟਨਾਸਕਾਂ ਦੀਆਂ ਦੁਕਾਨਾਂ ਖੋਲਣ ਦਾ ਦਬਾਅ, ਆਲੂ ਉਤਪਾਦਕਾਂ ਵੱਲੋਂ ਆਪਣੀ ਫਸਲ ਦੀ ਹੋਰਨਾਂ ਰਾਜਾਂ ਵਿੱਚ ਸੁਰੱਖਿਅਤ ਰਾਹਦਾਰੀ ਅਤੇ ਸਪਲਾਈ ਲਈ ਆਵਾਜਾਈ ਦੀ ਮੰਗ ਸਮੇਤ ਕਈ ਹੋਰ ਮੁਸ਼ਕਲਾਂ ਸ਼ਾਮਲ ਹਨ।
ਡੀਜੀਪੀ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਨ•ਾਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਖੁਦ ਆਪਣੇ ਜਿਲ•ਆਂ ਵਿੱਚ ਇਨ•ਾਂ ਮਸਲਿਆਂ ਦੇ ਹੱਲ ਲਈ ਵੱਖ ਵੱਖ ਢੰਗ ਸੁਝਾਏ ਹਨ। ਕੁਝ ਮਹੱਤਵਪੂਰਣ ਸੁਝਾਵਾਂ ਵਿਚ ਐਨ.ਸੀ.ਸੀ., ਵਾਲੰਟੀਅਰਾਂ, ਪ੍ਰਾਈਵੇਟ / ਰਿਟਾਇਰਡ ਡਾਕਟਰਾਂ ਅਤੇ ਨਰਸਾਂ ਦੀਆਂ ਸਿਹਤ ਸੇਵਾਵਾਂ ਵਿਚ ਵਾਧਾ ਕਰਨਾ, ਸਰਵਜਨਕ ਐਡਰੈੱਸ ਸਿਸਟਮ ਦੀ ਵਰਤੋਂ ਨਾਲ ਲੋਕਾਂ ਨੂੰ ਡਿਲਿਵਰੀ ਦੇ ਕਾਰਜਕ੍ਰਮ ਆਦਿ ਬਾਰੇ ਜਾਗਰੂਕ ਕਰਨਾ, ਪ੍ਰਚੂਨ ਵਿਕਰੇਤਾਵਾਂ ਨੂੰ ਸਪਲਾਈ ਲਈ ਸੈਨੇਟਾਈਜਰ ਅਤੇ ਮਾਸਕ ਦੇ ਥੋਕ ਵਿਕਰੇਤਾਵਾਂ ਨੂੰ  ਨਿਰਧਾਰਤ ਸਮੇਂ 'ਤੇ ਦੁਕਾਨਾਂ ਖੋਲ•ਣ ਦੀ ਆਗਿਆ ਦੇਣਾ, ਨਵੇਂ ਜਨਮੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦੀਆਂ ਬਿਮਾਰੀਆਂ ਦੀ ਰੁਟੀਨ ਜਾਂਚ ਲਈ ਪ੍ਰਾਈਵੇਟ ਡਾਕਟਰਾਂ ਨੂੰ ਆਗਿਆ ਦੇਣਾ, ਅਫਵਾਹਾਂ ਨਾਲ ਨਜਿੱਠਣ ਲਈ, ਵਿਕਰੇਤਾ ਸੂਚੀ ਦੇ ਵਿਸਥਾਰ ਤੇ ਅਪਡੇਟ ਲਈ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਜਾਂਚ ਲਈ ਲੋਕ ਸੰਪਰਕ ਵਿਭਾਗ ਵੱਲੋਂ ਚੁੱਕੇ ਗਏ ਸਖਤ ਕਦਮ ਸ਼ਾਮਲ ਹਨ।

back-to-top