ਗਮਾਡਾ ਜਾਇਦਾਦਾਂ ਦੀ ਈ-ਨਿਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ

ਗਮਾਡਾ ਜਾਇਦਾਦਾਂ ਦੀ ਈ-ਨਿਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ

 

-     ਮੋਹਾਲੀ, ਨਿਊ ਚੰਡੀਗੜ੍ਹ ਅਤੇ ਰਾਜਪੁਰਾ ‘ਚ ਸਨਅਤੀ, ਵਪਾਰਕ ਅਤੇ ਰਿਹਾਇਸ਼ੀ ਸਾਈਟਾਂ ਖਰੀਦਣ ਦਾ ਮੌਕਾ

 

ਚੰਡੀਗੜ੍ਹ, 14 ਅਕਤੂਬਰ:

 

        ਪੰਜਾਬ ਸਰਕਾਰ ਨੇ ਲੋਕਾਂ ਨੂੰ ਨਵਰਾਤਰੀ ਅਤੇ ਦੁਸਹਿਰੇ ਮੌਕੇ 100 ਤੋਂ ਵੱਧ ਜਾਇਦਾਦਾਂ ਦੇ ਮਾਲਕ ਬਣਨ ਦਾ ਮੌਕਾ ਦਿੱਤਾ ਹੈ। ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੋਹਾਲੀ, ਨਿਊ ਚੰਡੀਗੜ੍ਹ ਅਤੇ ਰਾਜਪੁਰਾ ਵਿਚ ਆਈ.ਟੀ., ਹੋਟਲ, ਹਸਪਤਾਲ, ਸਨਅਤੀ, ਵਪਾਰਕ ਅਤੇ ਰਿਹਾਇਸ਼ੀ ਸਾਈਟਾਂ ਦੀ ਈ-ਆਕਸ਼ਨ ਕੀਤੀ ਜਾ ਰਹੀ ਹੈ ਜੋ ਕਿ 26 ਅਕਤੂਬਰ ਤੱਕ ਜਾਰੀ ਰਹੇਗੀ।

 

        ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਈ-ਆਕਸ਼ਨ ਵਿਚ 55 ਬੂਥ, 6 ਐਸ.ਸੀ.ਓ./ਐਸ.ਸੀ.ਐਫ., 2 ਉਦਯੋਗਿਕ ਪਲਾਟ, 9 ਆਈ.ਟੀ. ਪਲਾਟ, 20 ਰਿਹਾਇਸ਼ੀ ਪਲਾਟ, 3 ਹੋਟਲ, 1 ਸਕੂਲ ਅਤੇ 2 ਹਸਤਪਾਲ ਸਾਈਟਾਂ ਸ਼ਾਮਿਲ ਹਨ। ਇਸ ਤੋਂ ਇਲਾਵਾ 1 ਪੈਟਰੋਲ ਪੰਪ, 5 ਵਪਾਰਕ ਸਾਈਟਾਂ ਅਤੇ 3 ਗਰੁੱਪ ਹਾਊਸਿੰਗ ਸਾਈਟਾਂ ਆਦਿ ਦੀ ਵੀ ਈ-ਨਿਲਾਮੀ ਕੀਤੀ ਜਾਵੇਗੀ। ਇਨ੍ਹਾਂ ਸਾਰੀਆਂ ਸਾਈਟਾਂ ਦੀ ਘੱਟੋ-ਘੱਟ ਕੀਮਤ ਵੀ ਨਿਰਧਾਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਵੈੱਬਸਾਈਟ ..-. ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

ਅੱਪਡੇਟ ਕੀਤਾ: 10/14/2020 - 15:28
back-to-top