Punjab India Begins Here

ਤਾਜਾ ਖਬਰਾਂ

ਘੋਸ਼ਣਾਵਾਂਪੰਜਾਬ ਸਰਕਾਰ ਨੇ ਹੈਲਥ ਤੇ ਵੈੱਲਨੈੱਸ ਤੇ ਸਬ-ਸੈਂਟਰ ਖੋਲਣ ਦੇ ਦਿੱਤੇ ਨਿਰਦੇਸ਼

ਦਫਤਰ ਵਧੀਕ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ।

ਪੰਜਾਬ ਸਰਕਾਰ ਨੇ ਹੈਲਥ ਤੇ ਵੈੱਲਨੈੱਸ ਤੇ ਸਬ-ਸੈਂਟਰ ਖੋਲਣ ਦੇ ਦਿੱਤੇ ਨਿਰਦੇਸ਼

ਮਰੀਜ਼ਾਂ ਨੂੰ ਪਿੰਡਾਂ ਦੇ ਨਜ਼ਦੀਕ ਹੀ ਮਿਲਣਗੀਆਂ ਸਿਹਤ ਸਹੂਲਤਾਂ

ਨੂਰਪੁਰਬੇਦੀ, 7 ਅਪ੍ਰੈਲ:

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ ਹੈਲਥ ਵੈੱਲਨੈੱਸ ਤੇ ਸਬ-ਸੈਂਟਰ ਵਿਖੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਨੂਰਪੁਰ ਬੇਦੀ ਡਾ. ਸ਼ਿਵ ਕੁਮਾਰ ਨੇ ਦੱਸਿਆ ਕਿ ਸਿਹਤ ਮੰਤਰੀ ਤੇ ਸਿਵਲ ਸਰਜਨ ਐਚ ਐਨ ਸ਼ਰਮਾ ਦੀਆਂ ਹਦਾਇਤਾਂ 'ਤੇ ਨੂਰਪੁਰਬੇਦੀ ਦੇ ਸਾਰੇ ਹੈਲਥ ਵੈੱਲਨੈੱਸ ਤੇ ਸਬ-ਸੈਂਟਰ ਵਿਖੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਲੋਕਾਂ ਨੂੰ ਪਿੰਡਾਂ ਦੇ ਨਜਦੀਕ ਹੀ ਸਿਹਤ ਸਹੂਲਤਾਂ ਮਿਲ ਸਕਣ।

ਉਨ੍ਹਾਂ ਦੱਸਿਆ ਕਿ ਸੂਬੇ ਵਿਚ ਲਾਕਡਾਊਨ ਦੇ ਮਦੱਦੇਨਜ਼ਰ ਇਨ੍ਹਾਂ ਕੇਂਦਰਾਂ ਵਿਖੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਨਹੀਂ ਹੋ ਰਹੀਆਂ ਸਨ ਪਰ ਹੁਣ ਇਹ ਕੇਂਦਰ ਸਵੇਰੇ 9 ਤੋਂ 5 ਸ਼ਾਮ ਵਜੇ ਤੱਕ ਖੁੱਲੇ ਰੱਖੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਪ੍ਰਾਇਮਰੀ ਸਿਹਤ ਕੇਂਦਰ ਵਿੱਚ ਨਾ ਆਉਣਾ ਪਵੇ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਵੀ ਡਾਕਟਰਾਂ ਵਲੋਂ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਨੂਰਪੁਰਬੇਦੀ ਬਲਾਕ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਯਕੀਨੀ ਤੌਰ 'ਤੇ ਮੁਹਈਆ ਕਰਵਾਈਆ ਜਾਣਗੀਆਂ।

ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹਸਪਤਾਲ ਜਾਂ ਸਿਹਤ ਕੇਂਦਰਾਂ ਵਿਖੇ ਪਹੁੰਚਣ 'ਤੇ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੇ ਜਾਵੇ ਜਿਸ ਤਹਿਤ ਇਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖੀ ਜਾਵੇ ਅਤੇ ਕਿਸੇ ਵੀ ਥਾਂ 'ਤੇ ਭੀੜ੍ਹ ਕਰਨ ਤੋਂ ਬਚਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਲਗਾਏ ਗਏ ਲਾਕਡਾਊਨ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਆਪ ਨੂੰ ਤੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਦੇ ਖਤਰੇ ਤੋਂ ਬਚਾ ਸਕੀਏ।

ਪੰਜਾਬੀ ਵਿਚ ਪ੍ਰੈਸ ਰੀਲਿਜ਼

I/31700/2020
-'ਮਿਸ਼ਨ ਫਤਿਹ' ; ਸਮਾਰਟ ਰਾਸ਼ਨ ਕਾਰਡ ਧਾਰਕਾਂ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਮੁਫ਼ਤ ਅਨਾਜ ਦੀ ਵੰਡ
- ਅਧਿਕਾਰੀ ਅਨਾਜ ਦੀ ਵੰਡ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖਣ : ਡਿਪਟੀ ਕਮਿਸ਼ਨਰ
-ਕਿਹਾ, ਕੋਰੋਨਾ ਖਿਲਾਫ ਜੰਗ ਜਿੱਤਣ 'ਚ ਸਫਲ ਸਾਬਿਤ ਹੋਵੇਗਾ 'ਮਿਸ਼ਨ ਫਤਿਹ'  

Post Date 06/06/2020 - 22:10

ਪ੍ਰੈੱਸ ਨੋਟ-I/31703/2020
ਮਨਰੇਗਾ ਤਹਿਤ ਚੱਲ ਰਹੇ ਕਾਰਜਾਂ ’ਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਲਈ ਵਿਭਾਗ ਦੇ ਨਾਲ-ਨਾਲ ਜੀ ਓ ਜੀ ਵੀ ਹੋਏ ਸਰਗਰਮ

Post Date 06/06/2020 - 21:58

ਅੰਗਰੇਜ਼ੀ ਵਿਚ ਪ੍ਰੈਸ ਰੀਲਿਜ਼

I/31725/2020

District Public Relations Office, S. A. S. Nagar

 

Mission Fateh

 

Total 108 persons cured in district, DC Girish Dayalan

Post date: 06/06/2020 - 21:44

I/31690/2020

District Public Relations Office, S.A.S. Nagar

 

Mission Fateh

 

‘Atam Nirbhar Bharat’ scheme kicks off in SAS Nagar

 

Post date: 06/06/2020 - 21:42

I/31621/2020

 

District Public Relations Office, S.A.S. Nagar

 

Heroin worth Rs. 5 crore seized

 

S.A.S. Nagar, June 6:

 

Post date: 06/06/2020 - 21:39

DISTRICT PUBLIC RELATIONS OFFICE, LUDHIANA

MISSION FATEH:

164 PATIENTS GET CURED IN DISTRICT LUDHIANA TILL NOW

Post date: 06/06/2020 - 21:14

ਹਿੰਦੀ ਵਿਚ ਪ੍ਰੈਸ ਰੀਲਿਜ਼

 I/31700/2020  
मिशन फतेह: स्मार्ट राशन कार्ड धारकों व प्रवासी मजदूरों को सुचारु ढंग से किया जा रहा है नि:शुल्क अनाज का वितरण
- अधिकारी अनाज के वितरण के दौरान सामाजिक दूरी बरकरार रखें: डिप्टी कमिश्नर
- कहा, कोरोना के खिलाफ जंग जीतने में सफल साबित होगा मिशन फतेह

Post date: 06/06/2020 - 22:12

पंजाब सरकार ने कोविड -19 महामारी के विरुद्ध लड़ाई के लिए कई पहलकदमियां की- सोनी
राज्य के 3 सरकारी मैडीकल कॉलेजों का कोविड टैस्ट सामथ्र्य 9000 टैस्ट प्रतिदिन बढ़ाया
5 जून तक सरकारी मैडीकल कॉलेजों में पंजाब के कुल 107000 नमूनों में से 85000 नमूनों की की जांच

Post date: 06/05/2020 - 19:28
ਅੱਪਡੇਟ ਕੀਤਾ: 04/08/2020 - 10:36
back-to-top