ਪ੍ਰਵਾਸੀ ਮਜ਼ਦੂਰਾਂ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਫੁੱਲ ਮਾਲਾ ਪਹਿਨਾ ਕੇ ਕੈਬਨਿਟ ਮੰਤਰੀ ਅਰੋੜਾ ਨੇ ਕੀਤਾ ਸਵਾਗਤ

I/31722/2020

ਪ੍ਰਵਾਸੀ ਮਜ਼ਦੂਰਾਂ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਫੁੱਲ ਮਾਲਾ ਪਹਿਨਾ ਕੇ ਕੈਬਨਿਟ ਮੰਤਰੀ ਅਰੋੜਾ ਨੇ ਕੀਤਾ ਸਵਾਗਤ
-ਕਿਹਾ, ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਨੂੰ ਦਿੱਤੀ ਜਾਵੇਗੀ ਹਰ ਪ੍ਰਕਾਰ ਦੀ ਸਹਾਇਤਾ, ਕੰਮ ਦਿਵਾਉਣ 'ਚ ਵੀ ਕੀਤੀ ਜਾਵੇਗੀ ਮਦਦ
-ਸਿਵਲ ਹਸਪਤਾਲ 'ਚ ਬਿਹਾਰ ਦੇ ਕਿਸ਼ਨਗੰਜ ਤੋਂ ਪਹੁੰਚੇ 32 ਮਜ਼ਦੂਰ ਭਰਾਵਾਂ ਦਾ ਮੈਡੀਕਲ ਹੋਣ ਉਪਰੰਤ ਉਨ•ਾਂ ਨੂੰ ਕੀਤਾ ਜਾਵੇਗਾ ਕੰਮ 'ਤੇ ਰਵਾਨਾ
ਹੁਸ਼ਿਆਰਪੁਰ, 6 ਜੂਨ:
ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤ ਦਿਨਾਂ ਵਿੱਚ ਆਪਣੇ ਪਿੰਡ ਬਿਹਾਰ ਗਏ ਮਜ਼ਦੂਰ ਇਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਅਤੇ ਬੇਹਤਰ ਜਿੰਦਗੀ ਦੀ ਉਮੀਦ ਨਾਲ ਪੰਜਾਬ ਵਾਪਸ ਆਉਣ ਲੱਗੇ ਹਨ। ਬਿਹਾਰ ਦੇ ਕਿਸ਼ਨਗੰਦ ਤੋਂ ਵਾਪਸ ਆਏ 32 ਮਜ਼ਦੂਰ ਭਰਾ-ਭੈਣਾਂ ਦਾ ਹੁਸ਼ਿਆਰਪੁਰ ਪਹੁੰਚਣ 'ਤੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਫੁੱਲਮਾਲਾ ਪਹਿਨਾ ਕੇ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਦ ਮਜ਼ਦੂਰ ਆਪਣੇ ਜੱਦੀ ਪਿੰਡ ਜਾਣਾ ਚਾਹੁੰਦੇ ਸਨ, ਤਾਂ ਉਨ•ਾਂ ਦਾ  ਉਥੇ ਜਾਣ ਦਾ ਪ੍ਰਬੰਧ ਵੀ ਕਰਵਾਇਆ ਗਿਆ ਅਤੇ ਪੈਸਾ ਤੇ ਭੋਜਨ ਆਦਿ ਦੀ ਵਿਵਸਥਾ ਵੀ ਕਰਵਾਈ ਗਈ ਸੀ। ਹੁਣ ਜਦ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਕਾਫ਼ੀ ਘੱਟ ਹੋ ਗਿਆ ਹੈ, ਤਾਂ ਮਜ਼ਦੂਰ ਭਰਾ ਇਕ ਵਾਰ ਫ਼ਿਰ ਤੋਂ ਕੰਮ ਦੀ ਤਲਾਸ਼ ਵਿੱਚ ਪੰਜਾਬ ਵਾਪਸ ਆਉਣ ਲੱਗੇ ਹਨ, ਜਿਨ•ਾਂ ਦਾ ਇਥੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਹੈ ਅਤੇ ਹੋਰ ਵੀ ਸਾਡੇ ਮਜ਼ਦੂਰ ਭਰਾ ਜੋ ਵਾਪਸ ਆਉਣਾ ਚਾਹੁੰਦੇ ਹਨ, ਉਨ•ਾਂ ਦਾ ਵੀ ਇਸੇ ਤਰ•ਾਂ ਸਵਾਗਤ ਕੀਤਾ ਜਾਵੇਗਾ ਅਤੇ ਇਥੇ ਲਿਆਉਣ ਦਾ ਪ੍ਰਬੰਧ ਅਤੇ ਕੰਮ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਉਨ•ਾਂ ਨੂੰ ਦੁੱਖ ਹੋਇਆ ਕਿ ਜਦ ਸਾਡੇ ਇਹ ਭਰਾ ਪੰਜਾਬ ਤੋਂ ਆਪਣੇ ਜੱਦੀ ਰਾਜਾਂ ਵਿੱਚ ਗਏ, ਤਾਂ ਉਥੇ ਦੀਆਂ ਸਰਕਾਰਾਂ ਨੇ ਇਨ•ਾਂ ਦੀ ਸੁਧ ਨਹੀਂ ਲਈ ਅਤੇ ਕੰਮ ਨਾ ਹੋਣ ਦੀ ਵਜ•ਾ ਨਾਲ ਇਨ•ਾਂ ਨੂੰ ਵਾਪਸ ਇਥੇ ਦਾ ਰੁਖ ਕਰਨਾ ਪਿਆ ਹੈ। ਇਸ ਲਈ ਪੰਜਾਬ ਸਰਕਾਰ ਇਨ•ਾਂ ਦੇ ਕਲਿਆਣ ਲਈ ਵਚਨਬੱਧ ਹੈ ਅਤੇ ਇਨ•ਾਂ ਨੂੰ ਇਥੇ ਕਿਸੇ ਤਰ•ਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਅਰੋੜਾ ਨੇ ਦੱਸਿਆ ਕਿ ਬਿਹਾਰ ਤੋਂ ਆਏ ਇਨ•ਾਂ 32 ਮਜ਼ਦੂਰ ਭਰਾ-ਭੈਣਾਂ ਦਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਕਰਵਾ ਕੇ ਅੱਗੇ ਦਾ ਪ੍ਰੋਸੈਸ ਕੀਤਾ ਜਾਵੇਗਾ ਅਤੇ ਇਨ•ਾਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਗਿਆ ਹੈ ਕਿ ਕੰਮ ਕਰਦੇ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰਨ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ।
 ਸ੍ਰੀ ਅਰੁੜਾ ਨੇ ਮਜ਼ਦੂਰ ਭਰਾਵਾਂ ਨੂੰ ਵਿਸ਼ਵਾਸ਼ ਦੁਆਇਆ ਕਿ ਅਗਰ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਪ੍ਰੇਸ਼ਾਨੀ ਹੋਵੇ, ਤਾਂ ਉਹ ਬੇਝਿਜਕ ਉਨ•ਾਂ ਦੇ ਧਿਆਨ ਵਿੱਚ ਲਿਆਉਣ। ਉਨ•ਾਂ ਕਿਹਾ ਕਿ ਲੇਬਰ ਤੋਂ ਬਿਨ•ਾਂ ਬਹੁਤ ਸਾਰੇ ਕੰਮ ਪ੍ਰਭਾਵਿਤ ਹੋਏ ਹਨ ਅਤੇ ਇੰਡਸਟਰੀ ਜੋ ਕਿ ਲੇਬਰ 'ਤੇ ਟਿਕੀ ਹੈ ਅਤੇ ਸਾਰੇ ਮਜ਼ਦੂਰ ਭਰਾਵਾਂ ਨੂੰ ਕੋਈ ਪ੍ਰੇਸ਼ਾਨ ਨਾ ਹੋ ਇਸ ਦੇ ਲਈ ਪ੍ਰਸ਼ਾਸ਼ਨ ਦੇ ਅਧਿਕਾਰੀ ਅਤੇ ਇੰਡਸਟਰੀ ਮਾਲਕਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਜਿਥੇ ਇਨ•ਾਂ ਵਾਸੀਆਂ ਦੇ ਪੁਨਰਵਾਸ ਲਈ ਯਤਨਸ਼ੀਲ ਹੈ, ਉਥੇ ਹੋਰ ਰਾਜਾਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਭਲਾਈ ਨੂੰ ਵੀ ਪਹਿਲ ਦੇ ਰਹੀ ਹੈ ਅਤੇ ਹੋਰ ਵੀ ਮਜ਼ਦੂਰ ਭਰਾਵਾਂ ਨੂੰ ਇਥੇ ਵਾਪਸ ਲਿਆਉਣਾ ਚਾਹੁੰਦੀ ਹੈ ਅਤੇ ਇਥੇ ਲਿਆਉਣ ਦਾ ਪ੍ਰਬੰਧ ਤੇ ਖਰਚਾ ਅਤੇ ਆਵਾਜਾਈ ਦੀ ਸਿਵਧਾ ਵੀ ਸਰਕਾਰ ਵਲੋਂ ਕੀਤੀ ਜਾਵੇਗੀ। ਇਸ ਮੌਕੇ 'ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਐਸ.ਐਮ.ਓ. ਡਾ. ਜਸਵਿੰਦਰ ਸਿੰਘ, ਐਸ.ਐਮ.ਓ. ਡਾ. ਨਮਰਤਾ ਘਈ, ਡਾ. ਸ਼ਾਮ ਸੁੰਦਰ ਸ਼ਰਮਾ, ਸ੍ਰੀ ਜਤਿੰਦਰ ਸਿੰਘ ਗੋਲਡੀ, ਐਡਵੋਕੇਟ ਸੰਦੀਪ ਕੁਮਾਰ, ਡਾ. ਸੈਲੇਸ਼ ਕੁਮਾਰ, ਸਵਿਤਰੀ ਪਲਾਈਵੁੱਡ ਗਰੁੱਪ ਆਫ਼ ਇੰਡਸਟਰੀ ਤੋਂ ਮੁਕੇਸ਼ ਗੋਇਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।  

 

ਅੱਪਡੇਟ ਕੀਤਾ: 06/06/2020 - 22:17
back-to-top