ਪੰਜਾਬ 'ਚ ੨੩੯੨੧੪੪ ਟਨ ਝੋਨੇ ਦੀ ਖ਼ਰੀਦ

ਪੰਜਾਬ 'ਚ ੨੩੯੨੧੪੪ ਟਨ ਝੋਨੇ ਦੀ ਖ਼ਰੀਦ
ਚੰਡੀਗੜ•, 11 ਅਕਤੂਬਰ:
      ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ ਕੁੱਲ  ੨੩੯੨੧੪੪ ਟਨ ਝੋਨੇ ਦੀ ਖਰੀਦ ਕੀਤੀ ਗਈ।
       ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਹੋਈ ੨੩੯੨੧੪੪ ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ ੨੨੮੪੬੬੯ ਟਨ ਝੋਨੇ (95.5 ਫੀਸਦੀ) ਜਦਕਿ ਮਿਲ ਮਾਲਕਾਂ ਨੇ ੧੦੭੪੭੫ ਟਨ (4.5 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ।

       ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ ੭੦੦੮੭੭ ਟਨ (29.3 ਫੀਸਦੀ), ਮਾਰਕਫੈੱਡ ੫੪੨੧੩੪ ਟਨ (22.7 ਫੀਸਦੀ), ਪਨਸਪ ੪੭੮੬੫੮ ਟਨ (੨੦.੦ ਫੀਸਦੀ)  ਜਦਕਿ ਪੰਜਾਬ ਰਾਜ ਗੁਦਾਮ ਨਿਗਮ ੨੬੭੫੩੪ ਟਨ (11.੨ ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ ੨੪੯੮੪੬ ਟਨ (10.੪ ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ•ਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ ੪੫੬੨੦ ਟਨ  (1.੯ ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।
----------

ਅੱਪਡੇਟ ਕੀਤਾ: 10/12/2017 - 10:18
back-to-top