ਪੰਜਾਬ ਨੇ ਉਦਯੋਗਿਕ ਵਿਕਾਸ ਲਈ ਨਵੇਂ ਮੌਕੇ ਤਲਾਸ਼ਣ ਹਿੱਤ ਨਵੀਂ ਤਕਨਾਲੋਜੀ 'ਇੰਡਸਟਰੀ 4.0' ਨੂੰ ਅਪਣਾਇਆ

ਪ੍ਰ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019
ਪੰਜਾਬ ਨੇ ਉਦਯੋਗਿਕ ਵਿਕਾਸ ਲਈ ਨਵੇਂ ਮੌਕੇ ਤਲਾਸ਼ਣ ਹਿੱਤ ਨਵੀਂ ਤਕਨਾਲੋਜੀ 'ਇੰਡਸਟਰੀ 4.0' ਨੂੰ ਅਪਣਾਇਆ
ਐਸ ਏ ਐਸ ਨਗਰ (ਮੁਹਾਲੀ), 6 ਦਸੰਬਰ:

ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਤਕਨਾਲੋਜੀ  'ਇੰਡਸਟਰੀ 4.0' ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਰਾਹੀਂ ਸੂਬੇ ਨੇ ਉਦਯੋਗਿਕ ਕ੍ਰਾਂਤੀ ਦਾ ਹਿੱਸਾ ਬਣ ਕੇ ਤਕਨੀਕੀ ਨਿਵੇਸ਼ ਲਈ ਨਵੇਂ ਰਾਹ ਖੋਲ•ੇ ਦਿੱਤੇ ਹਨ।
'ਪੰਜਾਬ: ਚੇਂਜਿੰਗ ਗੇਅਰ ਫਾਰ ਉਦਯੋਗ 4.0'  ਦੇ ਵਿਸ਼ੇ 'ਤੇ ਕੇਂਦਰਿਤ 'ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੇ ਸੈਸ਼ਨ ਇੰਡਸਟਰੀ 4.0 ਲਈ ਪਿੜ• ਬੰਨਦਿਆਂ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ, ਆਰ ਕੇ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਤਹਿਤ ਤਕਨਾਲੋਜੀ ਵਿੱਚ ਨਿਵੇਸ਼ ਅਤੇ ਵਿਕਾਸ ਦੀ ਸਹੂਲਤ ਪ੍ਰਦਾਨ ਕਰ  ਰਹੀ ਤਾਂ ਜੋ ਸੂਬੇ ਨੂੰ ਉਦਯੋਗਿਕ ਕ੍ਰਾਂਤੀ ਦੀ ਗਤੀਸ਼ੀਲਤਾ ਦਾ ਹਾਣੀ ਬਣਾਇਆ ਜਾ ਸਕੇ।
ਸੈਸ਼ਨ ਦੌਰਾਨ ਪੈਨਲ ਦੇ ਮੈਂਬਰਾਂ ਵਿੱਚ ਪੀ.ਟੀ.ਸੀ. ਤੇ ਆਈ.ਓ.ਟੀ./ਏ.ਆਈ. ਬਿਜ਼ਨਸ ਦੇ ਇੰਡੀਆ ਹੈਡ ਰਾਜ ਕਿਰਨ, ਆਈ.ਐਸ.ਬੀ. ਮੁਹਾਲੀ ਦੇ ਸੀਨੀਅਰ ਐਸੋਸੀਏਟ ਡੀਨ ਚੰਦਨ ਚੌਧਰੀ, ਡਾਇਰੈਕਟਰ ਆਟੋਮੇਸ਼ਨ ਇੰਡਸਟਰੀ ਐਸੋਸੀਏਸ਼ਨ ਅਨੂਪ ਵਾਧਵਾ, ਵੀਪੀ-ਈਕੋ ਸਟ੍ਰੂਕਸਰ ਐਂਡ ਡਿਜੀਟਲ ਅਤੇ ਸਨਾਈਡਰ ਇਲੈਕਟ੍ਰਿਕ ਦੇ ਪੰਕਜ ਗੋਇਲ ਸ਼ਾਮਲ ਸਨ। ਪੈਨਲ ਦੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ•ਾਂ ਤਕਨਾਲੋਜੀਆਂ ਬਾਰੇ ਗੱਲ ਕੀਤੀ ਜਿਨ•ਾਂ ਦੀ ਵਰਤੋਂ ਉਦਯੋਗ ਦੁਆਰਾ ਉਤਪਾਦਨ/ ਕੁਆਲਟੀ ਦੇ ਵਾਧੇ ਆਦਿ ਲਈ ਕੀਤੀ ਜਾ ਸਕਦੀ ਹੈ।

ਐਮ.ਐਸ.ਐਮ.ਈਜ਼ 'ਤੇ ਧਿਆਨ ਕੇਂਦਰਿਤ ਕਰਦਿਆਂ ਪੈਨਲਿਸਟਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਅਤੇ ਕਿ ਪੰਜਾਬ ਸੂਬੇ ਦੀ ਆਰਥਿਕਤਾ ਦੇ ਵਿਕਾਸ ਵਿੱਚ ਲਗਭਗ 2 ਲੱਖ ਐਮ.ਐਸ.ਐਮ.ਈਜ਼ ਅਤੇ ਲਗਭਗ 500 ਵੱਡੀਆਂ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਦਾ ਯੋਗਦਾਨ ਪਾਇਆ ਗਿਆ ਹੈ। ਉਨ•ਾਂ ਕਿਹਾ ਕਿ ਮਜ਼ਬੂਤ ਟੈਕਸਟਾਈਲ, ਫੂਡ ਪ੍ਰੋਸੈਸਿੰਗ ਅਤੇ ਲਾਈਟ ਇੰਜੀਨੀਅਰਿੰਗ ਸੈਕਟਰਾਂ ਦੀ ਮੌਜੂਦਗੀ ਉਦਯੋਗਿਕ ਦ੍ਰਿਸ਼ ਨੂੰ ਂਿÂੱਕ ਜੀਵਿਤ ਪਲੇਟਫਾਰਮ ਬਣਾਉਂਦੀ ਹੈ।
ਇੰਡਸਟਰੀ 4.0 ਦੀ ਧਾਰਨਾ ਉੱਨਤ ਤਕਨਾਲੋਜੀਆਂ ਅਤੇ ਸਰੀਰਕ ਉਤਪਾਦਨ ਤੱਤਾਂ ਦੇ ਏਕੀਕਰਣ ਦੁਆਰਾ ਨਿਰਮਾਣ ਪ੍ਰਕਿਰਿਆ ਦੇ ਆਧੂਨਿਕੀਕਰਨ 'ਤੇ ਕੇਂਦਰਿਤ ਹੈ। ਇਹ ਸੰਚਾਰ, ਆਈ.ਟੀ., ਡਾਟਾ, ਭੌਤਿਕ ਤੱਤ ਆਦਿ ਦੀ ਇੱਕੋ ਸਮੇਂ ਵਰਤੋਂ ਦੁਆਰਾ ਇੱਕ ਪੂਰੀ ਡਿਜ਼ੀਟਲ ਚੇਨ ਵੈਲਿਯੂ ਤਿਆਰ ਕਰਦਾ ਹੈ।

ਸਵਰਾਜ ਟਰੈਕਟਰ ਦੇ ਸੀ.ਈ.ਓ. ਸ੍ਰੀ ਹਰੀਸ਼ ਚਵਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਦਯੋਗ ਦੇ ਵਾਧੇ ਲਈ ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਕਰਕੇ ਸੁਖਾਲੇ ਵਪਾਰ ਲਈ ਐਮ.ਐਸ.ਐਮ.ਈਜ਼ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
       ਕੇ.ਪੀ.ਐਮ.ਜੀ. ਦੇ ਭਾਈਵਾਲ ਸ੍ਰੀ ਸੁਸ਼ਾਂਤ ਰਾਬਰਾ ਨੇ 80 ਦੇ ਕਰੀਬ ਪ੍ਰਮੁੱਖ ਵਿਅਕਤੀਆਂ ਦੀ ਸਰਗਰਮ ਭਾਗੀਦਾਰੀ ਨਾਲ ਸੈਸ਼ਨ ਦਾ ਸੰਚਾਲਕ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਇਨ•ਾਂ 80 ਵਿਅਕਤੀਆਂ ਵਿੱਚ ਐਮ.ਐਸ.ਐਮ.ਈਜ਼, ਆਈ.ਆਈ.ਟੀ., ਰੋਪੜ, ਥਾਪਰ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਮੁੱਖ ਵਿਅਕਤੀ ਅਤੇ ਉਦਯੋਗ 4.0 ਖੇਤਰ ਦੇ ਮਾਹਿਰ ਸ਼ਾਮਲ ਸਨ। ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੱਕਤਰ ਸ੍ਰੀ ਕਰੁਨੇਸ਼ ਗਰਗ ਨੇ ਸੈਸ਼ਨ ਦੌਰਾਨ ਹਾਜ਼ਰ ਪੈਨਲਿਸਟਾਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
       ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਵਿਨੀ ਮਹਾਜਨ, ਏ.ਸੀ.ਐੱਸ., ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਦੇ ਸੀ.ਈ.ਓ. ਸ੍ਰੀ ਰਜਤ ਅਗਰਵਾਲ, ਏ.ਐਮ.ਡੀ. ਸ੍ਰੀ ਵਿਨੀਤ ਕੁਮਾਰ, ਉਦਯੋਗ ਅਤੇ ਵਣਜ ਦੇ ਡਿਪਟੀ ਡਾਇਰੈਕਟਰ ਵਿਸ਼ਵ ਬੰਧੂ ਮੌਜੂਦ ਸਨ।

ਅੱਪਡੇਟ ਕੀਤਾ: 12/06/2019 - 16:29
back-to-top