ਪੰਜਾਬ ਸਰਕਾਰ ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਦੌਰਾਨ 8500 ਨੌਕਰੀਆਂ ਮੁਹੱਈਆ ਕਰਵਾਏਗੀ: ਚੰਨੀ

ਪੰਜਾਬ ਸਰਕਾਰ ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਦੌਰਾਨ 8500 ਨੌਕਰੀਆਂ ਮੁਹੱਈਆ ਕਰਵਾਏਗੀ: ਚੰਨੀ
• ਅੰਤਰਰਾਸ਼ਟਰੀ ਰੋਜ਼ਗਾਰ ਮੇਲਾ 30 ਜੁਲਾਈ ਨੂੰ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਲੱਗੇਗਾ
• ਮੁੱਖ ਮੰਤਰੀ ਕੈਪਟਨ ਅਮਰਿੰਦਰ ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨਗੇ ਅਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ
• 6-7 ਮੁਲਕਾਂ ਦੇ ਨੁਮਾਇੰਦੇ ਇਸ ਸਮਾਗਮ ਵਿੱਚ ਨੌਕਰੀਆਂ ਦੇਣ ਲਈ ਸ਼ਿਰਕਤ ਕਰਨਗੇ
ਚੰਡੀਗੜ, 12 ਜੁਲਾਈ: ਪੰਜਾਬ ਸਰਕਾਰ ਦੇਸ਼ ਵਿੱਚ ਆਪਣੀ ਤਰਾਂ ਦੇ ਪਹਿਲੇ 'ਅੰਤਰਰਾਸ਼ਟਰੀ ਰੋਜ਼ਗਾਰ ਮੇਲੇ' ਦਾ ਆਯੋਜਨ ਕਰਕੇਗੀ ਅਤੇ ਇਸ ਮੇਲੇ ਦੌਰਾਨ  ਸੂਬੇ ਦੇ ਤਕਰੀਬਨ 8500 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰੇਗੀ। ਇਸ ਦਾ ਖੁਲਾਸਾ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਮੰਤਰੀ, ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਰੋਜ਼ਗਾਰ ਉੱਤਪਤੀ ਅਤੇ ਤਕਨੀਕੀ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਅੱਜ ਆਪਣੀ ਸਰਕਾਰੀ ਰਿਹਾਇਸ਼ ਵਿਖੇ ਰੋਜ਼ਗਾਰ ਮੇਲੇ ਦੀਆਂ ਤਿਆਰੀਆਂ ਸਬੰਧੀ ਰੱਖੀ ਸਾਝੀ ਮੀਟਿੰਗ ਤੋਂ ਬਾਅਦ ਕੀਤਾ।
ਮੰਤਰੀ ਨੇ ਕਿਹਾ ਕਿ ਇਹ ਰੋਜ਼ਗਾਰ ਮੇਲਾ 30 ਜੁਲਾਈ, 2018 ਨੂੰ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨਗੇ ਅਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਵੱਖ ਵੱਖ ਮੁਲਕਾਂ ਤੋਂ 5000 ਅੰਤਰਰਾਸ਼ਟਰੀ ਨੌਕਰੀਆਂ ਦੀ ਪੇਸ਼ਕਸ਼ ਹੋਈ ਸੀ ਜੋ ਹੁਣ ਵੱਧ ਕੇ 8500 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਧਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ 6-7 ਮੁਲਕਾਂ ਦੇ ਨੁਮਾਇੰਦੇ ਇਸ ਸਮਾਗਮ ਵਿੱਚ ਸੂਬੇ ਦੇ ਨੌਜਵਾਨਾਂ ਨੌਕਰੀਆਂ ਦੇਣ ਲਈ ਸ਼ਿਰਕਤ ਕਰਨਗੇ।
ਮੰਤਰੀ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਅੰਤਰਾਸ਼ਟਰੀ ਰੋਜ਼ਗਾਰ ਮੇਲੇ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਕਵਾਨ ਇਸ ਮੌਕੇ ਦਾ ਲਾਹਾ ਲੈ ਸਕਣ।
ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਪੋਰਟਲ 'ਤੇ ਨੌਕਰੀ ਹਾਸਿਲ ਕਰਨ ਦੇ ਚਾਹਵਾਨਾਂ ਲਈ ਕੁੱਝ ਦਿਨਾਂ ਵਿੱਚ ਆਨ-ਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਟਰਵਿਊ ਲਈ ਯੋਗ ਹੋਣ ਵਾਸਤੇ ਆਪਣੀ ਸਾਰੀ ਜਾਣਕਾਰੀ ਧਿਆਨ ਨਾਲ ਆਨਲਾਈਨ ਦਰਜ਼ ਕਰਨ।
ਵੱਖ-ਵੱਖ ਮੁਲਕਾਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਸਬੰਧੀ ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਦੁਬੱਈ, ਕਤਰ ਅਤੇ ਬਹਿਰੀਨ ਵਿੱਚ 60 ਸਹਾਇਕ ਮੈਨੇਜਰ/ ਮੈਨੇਜਰ ਰੈਸਟੋਰੈਂਟ ਸਟੋਰ/ ਰੈਸਟੋਰੈਂਟਾਂ ਲਈ ਮਹਿਲਾ ਅਤੇ ਪੁਰਸ਼ ਵੇਟਰ/ ਖ਼ਜਾਨਚੀ, ਯੂ.ਏ.ਈ. ਵਿੱਚ 22 ਆਟੋ ਮਕੈਨਿਕ (ਲੈਵਲ-1)/ ਪੇਂਟਰ/ ਡੈਂਟਰ/ ਯੂ.ਏ.ਈ., ਕਤਰ ਅਤੇ ਕੁਵੈਤ ਵਿੱਚ 441 ਬੇਕਰੀ ਸਹਾਇਕਾਂ/ ਰਸੋਈਆ/ ਕਾਮੇ/ ਸਹਾਇਕਾਂ/ ਡਾਇਨਿੰਗ ਹਾਲ ਵੇਟਰ/ ਡਿਸ਼ਵਾਸ਼ਰ, ਕੁਵੈਤ, ਯੂ.ਏ.ਈ. ਅਤੇ ਕਤਰ ਵਿੱਚ 51 ਸੀ.ਸੀ.ਆਰ. ਆਪਰੇਟਰਾਂ ਕਮ ਕਿਊ.ਸੀ./ ਇਲੈਕਟ੍ਰੀਕਲ/ ਮਕੈਨੀਕਲ/ਵਰਕਸ਼ਾਪ ਟੈਕਨੀਸ਼ੀਅਨਜ਼/ ਹਵਾਕ ਟੈਕਨੀਸ਼ੀਅਨ, ਕਤਰ,ਯੂ.ਏ.ਈ. ਆਬੂ ਧਾਬੀ ਅਤੇ ਦੁਬੱਈ ਵਿੱਚ 100 ਰਸੋਈਏ (ਉੱਤਰ ਅਤੇ ਦੱਖਣ ਦੋਵੇਂ) / ਏਸ਼ੀਅਨ/ ਅਰੇਬੀਕ/ ਚਾਇਨੀਜ਼, ਕਤਰ, ਯੂ.ਏ.ਈ., ਕੁਵੈਤ ਤੇ ਓਮਨ ਵਿੱਚ 31 ਡਰਾਇਵਰਜ਼- ਲਾਈਟ/ ਭਾਰੀ ਵਾਹਨ/ ਬੱਸ, ਕਤਰ ਅਤੇ ਯੂ.ਏ.ਈ. ਵਿੱਚ 100 ਕਾਰਪੇਂਟਰ- ਫਰਨੀਚਰ/ ਸ਼ਟਰਿੰਗ/ ਫਿਕਸਰ, ਯੂ.ਏ.ਈ., ਕੁਵੈਤ, ਦੁਬੱਈ ਤੇ ਓਮਨ ਵਿੱਚ 215 ਹਾਊਸਕੀਪਿੰਗ ਫੋਰਮੈੱਨ/ ਕਲੀਨਰ/ ਹਾਊਸਕੀਪਿੰਗ, ਕੁਵੈਤ ਤੇ ਦੁਬੱਈ ਵਿੱਚ 7 ਇੰਜੀਨੀਅਰ- ਇੰਨਸਟਰੂਮੈਨਟੇਸ਼ਨ/ ਮਕੈਨੀਕਲ/ ਪ੍ਰੋਜੈਕਟ (ਇਨਫਰਾਸਟਰੱਕਚਰ), ਯੂ.ਏ.ਈ., ਕੁਵੈਤ, ਕਤਰ ਤੇ ਓਮਨ 10 ਜੂਨੀਅਰ ਅਕਾਊਂਟੈਂਟ/ ਅਕਾਊਂਟੈਂਟ/ ਐਡਮੀਨ ਮੈਨੇਜਰ/ ਆਈ.ਟੀ. ਇੰਚਾਰਜ/ ਸੇਲਜ਼, ਯੂ.ਏ.ਈ. ਵਿੱਚ ਮਿਸਤਰੀ- ਬਲਾਕ ਅਤੇ ਪਲਸਤਰ/ ਟਾਈਲ, ਯੂ.ਏ.ਈ.,ਯੂ.ਕੇ. ਅਤੇ ਰਿਪਬਲਿਕ ਆਫ ਆਇਰਲੈਂਡ ਵਿੱਚ 2000 ਨਰਸਾਂ, ਯੂ.ਏ.ਈ. ਵਿੱਚ 70 ਪਾਇਪ- ਫੈਬਰੀਕੇਟਰ/ ਫਿਟਰ/ ਪਲੰਬਰ, ਯੂ.ਏ.ਈ., ਵਿੱਚ 40 ਸਟੀਲ ਫਿਕਸਰ, ਯੂ.ਏ.ਈ., ਓਮਨ, ਕੁਵੈਤ ਵਿੱਚ 31 ਵੈਲਡਰ/ 6 ਜੀ/ ਗੈੱਸ ਕਟਰ, ਯੂ.ਏ.ਈ. ਅਤੇ ਦੁਬੱਈ ਵਿੱਚ 40 ਕੇਅਰਟੇਕਰ ਅਤੇ ਇਸ ਤੋਂ ਇਲਾਵਾ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਵਿੱਚ  60 ਸ਼ੈੱਫ, 80 ਸੀ.ਡੀ.ਪੀ., 80 ਸਹਾਇਕ ਸੀ.ਡੀ.ਪੀ., 150 ਕੁੱਕ (ਇਟਾਲੀਅਨ, ਕੌਨਟੀਨੈਂਟਲ, ਫਰੈਂਚ), 60 ਸਹਾਇਕ ਕੁੱਕ, 200 ਗੈਲਰੀ ਯੂਟਿਲਿਟੀ, 200 ਗੈਲਰੀ ਹਾਊਸਕੀਪਿੰਗ, 200 ਗੈਲਰੀ ਐਫ ਐਂਡ ਬੀ ਖਜ਼ਾਨਚੀ, 50 ਬਿਊਟੀ ਥੈਰੇਪਿਸਟ, 30 ਸਪਾ ਥੈਰੇਪਿਸਟਾਂ ਦੀ ਲੋੜ ਹੈ। ਉਨਾਂ ਇਹ ਵੀ ਕਿਹਾ ਕਿ ਅੰਤਰ-ਰਾਸ਼ਟਰੀ ਕਰੂਜ਼ ਲਾਈਨਰਜ਼ ਨੂੰ 50 ਹੇਅਰ ਡਰੈਸਰਜ਼, 25 ਪਰਸਨਲ ਟਰੇਨਰ, 10 ਨੇਲ ਟੈਕਨੀਸ਼ੀਅਨਜ਼, ਸਪਾ ਡਿਪਾਰਟਮੈਂਟ ਵਿੱਚ 20 ਅਕੂਪੰਕਚਰਿਸਟ ਅਤੇ 10 ਹੈਲਮਸਮੈਨ, 10 ਬੋਸਨ, 10 ਏਬਲ ਬਾਡਿਡ ਸੀਮੈਨ (ਏ.ਬੀ.), 20 ਆਰਡਨਰੀ ਸੀਮੈਨ, 20 ਡੈਕ ਯੂਟਿਲਿਟੀ, 20 ਆਇਲਰ/ਮੋਟਰਮੈਨ, 20 ਆਇਲਰ, 20 ਵਾਇਪਰ, 20 ਇੰਜਣ ਯੂਟਿਲਿਟੀ, 10 ਗਾਰਬੇਜ਼ ਹੈਂਡਲਰ, 10 ਜਨਰਲ ਪਰਪਜ਼ ਹੋਟਲ ਮੈਨਟੇਨੈਂਸ, 10 ਪੂਲ ਅਟੈਂਡੈਂਟ ਅਤੇ ਐਮ.ਟੀ.ਓ. ਡਿਪਾਰਟਮੈਂਟ ਵਿੱਚ 10 ਇੰਜਣ ਫਿਟਰਾਂ ਦੀ ਲੋੜ ਹੈ। 
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਡੀ.ਕੇ ਤਿਵਾੜੀ, ਰੋਜ਼ਗਾਰ ਉੱਤਪਤੀ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ ਖਰਬੰਦਾ, ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਪ੍ਰਵੀਨ ਥਿੰਦ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਉੱਪ ਕੁਲਪਤੀ ਤੋਂ ਇਲਾਵਾ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉੱਤਪਤੀ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।   

ਅੱਪਡੇਟ ਕੀਤਾ: 07/12/2018 - 20:48
back-to-top