ਪੰਜਾਬ ਸਰਕਾਰ ਬੱਚਿਆਂ ਤੇ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ: ਗੁਰਸ਼ਰਨ ਕੌਰ ਰੰਧਾਵਾ

 

ਪੰਜਾਬ ਸਰਕਾਰ ਬੱਚਿਆਂ ਤੇ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ 'ਚ ਕੋਈ ਕਸਰ ਨਹੀਂ ਛੱਡੇਗੀ: ਗੁਰਸ਼ਰਨ ਕੌਰ ਰੰਧਾਵਾ
ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਹੋਵੇਗੀ ਪਾਲਣਾ 
ਸਾਰੇ ਬਲਾਕਾਂ 'ਚ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਭਰਨ ਦੇ ਹੁਕਮ
ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਨਾਲ ਸਮੀਖਿਆ ਮੀਟਿੰਗ
ਚੰਡੀਗੜ•, 5 ਮਾਰਚ: 
“ਪੰਜਾਬ ਸਰਕਾਰ ਵੱਲੋਂ ਬੱਚਿਆਂ ਤੇ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖੋ-ਵੱਖ ਸਕੀਮਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ, ਪੰਜਾਬ, ਸ੍ਰੀਮਤੀ ਅਰੁਨਾ ਚੌਧਰੀ ਵੱਲੋਂ ਇਸ ਸਬੰਧੀ ਸਮੇਂ-ਸਮੇਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਹਰ ਹਾਲਤ ਵਿਚ ਪਾਲਣਾ ਕੀਤੀ ਜਾਵੇਗੀ।”
ਇਹ ਵਿਚਾਰ ਅੱਜ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਚੇਅਰਪਰਸਨ, ਪੰਜਾਬ ਰਾਜ ਸਮਾਜ ਭਲਾਈ ਬੋਰਡ ਵੱਲੋਂ ਬੋਰਡ ਅਧੀਨ ਰਾਜ ਦੇ ਸਰਹੱਦੀ ਜ਼ਿਲਿ•ਆਂ ਅੰਮ੍ਰਿਤਸਰ (ਹਰਸ਼ਾਛੀਨਾ), ਗੁਰਦਾਸਪੁਰ (ਡੇਰਾ ਬਾਬਾ ਨਾਨਕ), ਫਿਰੋਜ਼ਪੁਰ (ਮੱਖੂ), ਫਾਜ਼ਿਲਕਾ (ਖੂਹੀਆਂ ਸਰਵਰ) ਅਤੇ ਤਰਨਤਾਰਨ (ਭਿਖੀਵਿੰਡ) ਵਿਖੇ ਚਲ ਰਹੇ 5 ਆਈਸੀਡੀਐਸ ਬਲਾਕਾਂ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਅਤੇ ਸੀਨੀਅਰ ਸਹਾਇਕਾਂ ਦੀ ਆਪਣੇ ਦਫਤਰ ਵਿਖੇ ਲਈ ਗਈ ਮੀਟਿੰਗ ਮੌਕੇ ਪ੍ਰਗਟ ਕੀਤੇ ਗਏ। ਮੀਟਿੰਗ ਦੌਰਾਨ ਚੇਅਰਪਰਸਨ ਵੱਲੋਂ ਖਾਸ ਤੌਰ 'ਤੇ ਬੋਰਡ ਦੇ ਚੱਲ ਰਹੇ ਬਲਾਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ ਗਈ। ਇਸ ਮੀਟਿੰਗ ਵਿਚ ਪੰਜਾਂ ਬਲਾਕਾਂ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਅਤੇ ਸੀਨੀਅਰ ਸਹਾਇਕ ਵੀ ਹਾਜ਼ਰ ਸਨ । ਮੀਟਿੰਗ ਵਿੱਚ ਪੰਜਾਂ ਬਲਾਕਾਂ ਰਾਹੀ ਬਲਾਕ ਪੱਧਰ 'ਤੇ ਬੱਚਿਆਂ ਅਤੇ ਮਹਿਲਾਵਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਬਲਾਕ ਵਾਰ ਚਰਚਾ ਕੀਤੀ ਗਈ।  
ਮੀਟਿੰਗ ਵਿੱਚ ਸਾਰੇ ਬਲਾਕਾਂ ਵਿੱਚ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਭਰਨ ਬਾਰੇ ਵੀ ਹੁਕਮ ਦਿੱਤੇ ਗਏ ਤਾਂ ਜੋ ਸਾਰੇ ਬਲਾਕਾਂ ਦਾ ਕੰਮ ਕਾਜ ਸੁਚਾਰੂ ਢੰਗ ਨਾਲ ਹੋ ਸਕੇ । ਇਸ ਤੋਂ ਇਲਾਵਾ ਪੰਜਾਂ ਬਲਾਕਾਂ ਦੇ ਪ੍ਰਸ਼ਾਸਕੀ ਮਾਮਲਿਆਂ ਬਾਰੇ ਵੀ ਗੱਲਬਾਤ ਹੋਈ ਅਤੇ ਕਈ ਮਾਮਲਿਆਂ ਦਾ  ਚੇਅਰਪਰਸਨ ਵੱਲੋਂ ਮੌਕੇ ਉਤੇ ਹੀ ਨਿਪਟਾਰਾ ਕਰ ਦਿੱਤਾ ਗਿਆ । ਇਸ ਤੋਂ ਇਲਾਵਾ ਪੰਜਾਂ ਬਲਾਕਾਂ ਅਧੀਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਿਸੇ ਹੋਰ ਅਦਾਲਤ ਵਿਖੇ ਚੱਲ ਰਹੇ ਕੋਰਟ ਕੇਸਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਚੇਅਰਪਰਸਨ ਵੱਲੋਂ ਇਹਨਾਂ ਨੂੰ ਵੀ ਜਲਦੀ ਤੋਂ ਜਲਦੀ ਨਿਪਟਾਉਣ ਬਾਰੇ ਪੰਜਾਂ ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਨੂੰ ਹਦਾਇਤ ਦਿੱਤੀ ਗਈ । ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਮੀਟਿੰਗ ਵਿੱਚ ਹਾਜਰ ਸਾਰੇ ਅਧਿਕਾਰੀਆਂ ਨੂੰ ਆਂਗਨਵਾੜੀ ਸੈਂਟਰਾਂ ਨੂੰ ਵਧੀਆ ਢੰਗ ਨਾਲ ਚਲਾਉਣ ਬਾਰੇ ਵੀ ਹਦਾਇਤ ਕੀਤੀ ਗਈ ਅਤੇ ਸੈਂਟਰ ਵਾਰ ਸੂਚਨਾ ਵੱਖਰੇ ਤੌਰ 'ਤੇ ਹਰ ਮਹੀਨੇ ਭੇਜਣ ਲਈ ਵੀ ਹੁਕਮ ਦਿੱਤੇ ਗਏ ।  
 ਇਸ ਮੀਟਿੰਗ ਵਿਚ ਬੋਰਡ ਦੇ ਸਕੱਤਰ ਸ੍ਰੀ ਅਭਿਸ਼ੇਕ, ਸੁਨੀਤਾ ਪੀ.ਏ. ਅਤੇ ਸ੍ਰੀ ਨਰਿੰਦਰ ਸਿੰਘ ਸੀਨੀਅਰ ਸਹਾਇਕ ਵੀ ਹਾਜ਼ਰ ਸਨ।

ਅੱਪਡੇਟ ਕੀਤਾ: 03/06/2019 - 09:07
back-to-top