ਫੂਡ ਸਪਲਾਈ ਮੰਤਰੀ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੱਸਾਂ ਵਿਚ ਅਣ-ਅਧਿਕਾਰਤ ਤੌਰ ਤੇ ਡੀਜ਼ਲ ਭਰਨ ਦਾ ਕੀਤਾ ਪਰਦਾਫਾਸ

ਫੂਡ ਸਪਲਾਈ ਮੰਤਰੀ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਨੇ ਬੱਸਾਂ ਵਿਚ ਅਣ-ਅਧਿਕਾਰਤ ਤੌਰ ਤੇ ਡੀਜ਼ਲ ਭਰਨ ਦਾ ਕੀਤਾ ਪਰਦਾਫਾਸ
ਗਿੱਦੜਬਾਹਾ ਦੇ ਇਕ ਪੰਪ ਤੋਂ ਡੀਜਲ ਲੈ ਕੇ ਬੱਸਾਂ ਵਿਚ ਤੇਲ ਭਰਨ ਵਾਲੇ ਇਕ ਟੈਂਕਰ ਕਾਬੂ
ਬਠਿੰਡਾ/ਚੰਡੀਗੜ•, 9 ਅਗਸਤ :
ਸ੍ਰੀ ਮੁਕਤਸਰ ਸਾਹਿਬ ਜ਼ਿਲ•ੇ ਦੇ ਇਕ ਪੰਪ ਤੋਂ ਅਣ-ਅਧਿਕਾਰਤ ਤੌਰ ਤੇ ਡੀਜਲ ਲਿਆ ਕੇ ਬਠਿੰਡਾ ਵਿਖੇ ਸਪਲਾਈ ਕਰਨ ਸਬੰਧੀ ਇਕ ਸ਼ਿਕਾਇਤ ਪ੍ਰਾਪਤ ਹੋਣ ਤੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਦੇ ਹੁਕਮਾਂ ਤੇ ਵਿਭਾਗ ਦੀ ਇਕ ਟੀਮ ਨੇ ਅੱਜ ਛਾਪਾਮਾਰੀ ਕਰਕੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। 
ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਹੁਕਮਾਂ ਅਨੁਸਾਰ ਡਾਇਰੈਕਟਰ ਫੂਡ ਸਪਲਾਈ ਸ੍ਰੀਮਤੀ ਅਨਿਦਿਤਾ ਮਿੱਤਰਾਂ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਫੂਡ ਸਪਲਾਈ ਪੰਜਾਬ ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਦੀ ਟੀਮ ਨੇ ਜ਼ਿਲ•ਾ ਫੂਡ ਸਪਲਾਈ ਕੰਟਰੋਲਰ ਬਠਿੰਡਾ ਸ੍ਰੀ ਅਮਨਪ੍ਰੀਤ ਸਿੰਘ ਵਿਰਕ, ਸਹਾਇਕ ਫੂਡ ਸਪਲਾਈ ਅਫਸਰ ਬਠਿੰਡਾ ਪਰਵੀਨ ਗੁਪਤਾ, ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਅਤੇ ਨਾਪ ਤੋਲ ਇੰਸਪੈਕਟਰ ਮਨਦੀਪ ਸਿੰਘ ਦੀ ਟੀਮ ਨੇ ਛਾਪੇਮਾਰੀ ਕਰਕੇ ਇਸ ਗੋਰਖਧੰਦੇ ਨੂੰ ਉਜਾਗਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਕੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਫੂਡ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ ਕੋਲ ਇਸ ਸਬੰਧੀ ਸਿਕਾਇਤ ਪੁੱਜੀ ਸੀ ਕਿ ਸਤਪਾਲ ਟਰੇਡਰਜ਼ ਫਿਲਿੰਗ ਸਟੇਸ਼ਨ ਗਿੱਦੜਬਾਹਾ ਤੋਂ ਡੀਜਲ ਦੇ ਟੈਂਕ ਭਰ ਕੇ ਬਠਿੰਡਾ ਭੇਜੇ ਜਾਂਦੇ ਹਨ। ਇਸ ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਰਾਤ ਇਕ ਵਜੇ ਤੋਂ ਹੀ ਉਕਤ ਪੰਪ ਦੇ ਬਾਹਰ ਤਾਇਨਾਤ ਸੀ। ਇਸ ਦੌਰਾਨ ਅੱਜ ਸਵੇਰੇ 6 ਵਜੇ ਟੈਂਕਰ ਨੰਬਰ ਪੀ.30 ਐਲ. 3178 ਇੱਥੇ ਆਇਆ ਤੇ ਤੇਲ ਭਰਿਆ। 90 ਮਿੰਟ ਵਿਚ ਇਸ ਵਿਚ 4000 ਲੀਟਰ ਤੇਲ ਭਰਿਆ ਗਿਆ। ਇਸੇ ਤਰਾਂ ਇਕ ਹੋਰ ਟੈਂਕਰ ਨੰਬਰ ਪੀ.30. ਐਨ. 7478 ਵੀ ਇੱਥੋਂ ਭਰਿਆ ਗਿਆ। 
ਇਸ ਤੋਂ ਬਾਅਦ ਇਹ ਦੋਨੋਂ ਟੈਂਕਰ ਬਠਿੰਡਾ ਲਈ ਰਵਾਨਾ ਹੋ ਗਏ ਅਤੇ ਫੂਡ ਸਪਲਾਈ ਵਿਭਾਗ ਦੀ ਟੀਮ ਗੁਪਤ ਤੌਰ ਤੇ ਇੰਨ•ਾਂ ਦਾ ਪਿੱਛਾ ਕਰ ਰਹੀ ਸੀ। ਇੱਥੋਂ ਟੈਂਕਰ ਨੰਬਰ ਪੀ.ਬੀ. 30 ਐਲ. 3178 ਫਿਊਲ ਪੰਪ ਅਤੇ ਬੱਸ ਪਾਰਕਿੰਗ ਸੈਡ ਵਿਚ ਗਿਆ ਜੋ ਕਿ ਦੀਪ ਬਸ ਕੰਪਨੀ ਦਾ ਸੀ ਅਤੇ ਬਠਿੰਡਾ ਮਾਨਸਾ ਰੋਡ ਤੇ ਬਣਿਆ ਹੋਇਆ ਸੀ। ਜਦ ਕਿ ਦੂਜਾ ਟੈਂਕਰ ਬੱਲੂਆਣਾ ਗਿਆ। ਬਠਿੰਡਾ ਮਾਨਸਾ ਰੋਡ ਤੇ ਵਿਭਾਗ ਦੀ ਟੀਮ ਨੇ ਪਹਿਲੇ ਟੈਂਕਰ ਨੂੰ ਨਜਾਇਜ ਤੋਂਰ ਤੇ ਨਿਊ ਦੀਪ ਬੱਸ ਸਰਵਿਸ ਦੀਆਂ ਬੱਸਾਂ ਵਿਚ ਤੇਲ ਭਰਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। 
ਡੀਐਫਐਸਸੀ ਬਠਿੰਡਾ ਅਮਨਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਟੈਂਕਰ ਨੰਬਰ ਪੀ.ਬੀ. 30 ਐਲ. 3178 ਰੋਜਾਨਾ ਉਕਤ ਕੰਪਨੀ ਦੀਆਂ ਬੱਸਾਂ ਵਿਚ ਬਠਿੰਡਾ ਮਾਨਸਾ ਰੋਡ ਤੇ ਤੇਲ ਭਰਦਾ ਸੀ ਜਦ ਕਿ ਟੈਂਕਰ ਨੰਬਰ ਪੀ. ਬੀ.30ਐਲ-7478 ਵੱਖ ਵੱਖ ਰੂਟਾਂ ਤੇ ਉਕਤ ਕੰਪਨੀ ਦੀਆਂ ਬੱਸਾਂ ਵਿਚ ਤੇਲ ਭਰਦਾ ਸੀ। 
ਸ੍ਰੀ ਵਿਰਕ ਨੇ ਦੱਸਿਆ ਕਿ ਸਤਪਾਲ ਟਰੇਡਰਜ ਗਿੱਦੜਬਾਹਾ ਵੱਲੋਂ ਮੋਟਰ ਸਪੀਰਿਟ ਐਂਡ ਹਾਈ ਸਪੀਡ ਡੀਜ਼ਲ  ਰੈਗੁਲੇਸ਼ਨ ਆਫ ਸਪਲਾਈ ਐਂਡ ਡਿਸਟ੍ਰੀਬਿਊਸ਼ਨ ਐਂਡ ਪ੍ਰੀਵੈਨਸ਼ਨ ਆਫ ਮਾਲ ਪ੍ਰੈਕਟਿਸਜ ਆਰਡਰ 2005 ਦੀ ਉਲੰਘਣਾ ਕੀਤੀ ਗਈ ਹੈ। ਇਸ ਕਾਨੂਨ ਤਹਿਤ ਪੈਟਰੋਲੀਅਮ ਪਦਾਰਥਾਂ ਦੀ ਨਿਰਧਾਰਤ ਥਾਂ ਤੋਂ ਇਲਾਵਾ ਵਿਕਰੀ ਕਾਨੂੰਨ ਗਲਤ ਹੈ। ਟੈਂਕਰ ਅਣਅਧਿਕਾਰਤ ਤੌਰ ਤੇ ਪੈਟਰੋਲੀਅਮ ਪਦਾਰਥਾਂ ਦੀ ਢੋਆਢੁਆਈ ਕਰਕੇ ਜਨਤਕ ਜੀਵਨ ਨੂੰ ਵੀ ਪੈਟਰੋਲੀਅਮ ਐਕਟ 1934 ਅਤੇ ਪੈਟਰੋਲੀਅਮ ਰੂਲ 2002 ਤਹਿਤ ਖਤਰਾ ਪੈਦਾ ਕਰ ਰਹੇ ਸਨ। 
ਇਸ ਦੌਰਾਨ ਸਿਵਲ ਲਾਈਨ ਪੁਲਿਸ ਸਟੇਸ਼ਨ ਵਿਚ ਨਿਊ ਬੱਸ ਸਰਵਿਸ਼ ਦੇ ਮਾਲਕ, ਮਾਨਸਾ ਬਠਿੰਡਾ ਰੋਡ ਤੇ ਥਾਂ ਦੇ ਮਾਲਕ ਅਤੇ ਟੈਂਕਰ ਦੇ ਡਰਾਇਵਰ ਤੇ ਪਰਚਾ ਦਰਜ ਕਰਨ ਦੀ ਕਾਰਵਾਈ ਕਰ ਰਹੀ ਹੈ। 

ਅੱਪਡੇਟ ਕੀਤਾ: 08/09/2018 - 18:09
back-to-top