ਜ਼ਿਲ•ਾ ਲੁਧਿਆਣਾ ਵਿੱਚ ਨਿੱਜੀ ਸੁਰੱਖਿਆ ਸਿਹਤ ਉਪਕਰਨਾਂ ਨਾਲ ਸੰਬੰਧਤ ਕਲੱਸਟਰ ਦੀ ਪਛਾਣ ਕਰਨ ਲਈ ਉੱਦਮੀਆਂ ਨਾਲ ਵਿਚਾਰਾਂ

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਜ਼ਿਲ•ਾ ਲੁਧਿਆਣਾ ਵਿੱਚ ਨਿੱਜੀ ਸੁਰੱਖਿਆ ਸਿਹਤ ਉਪਕਰਨਾਂ ਨਾਲ ਸੰਬੰਧਤ ਕਲੱਸਟਰ ਦੀ ਪਛਾਣ ਕਰਨ ਲਈ ਉੱਦਮੀਆਂ ਨਾਲ ਵਿਚਾਰਾਂ
ਲੁਧਿਆਣਾ, 22 ਮਈ (000)-ਜ਼ਿਲ•ਾ ਲੁਧਿਆਣਾ ਵਿੱਚ ਨਿੱਜੀ ਸੁਰੱਖਿਆ ਸਿਹਤ ਉਪਕਰਨਾਂ ਨਾਲ ਸੰਬੰਧਤ ਕਲੱਸਟਰ ਦੀ ਪਛਾਣ ਕਰਨ ਲਈ ਉੱਦਮੀਆਂ ਨਾਲ ਵਿਚਾਰਾਂ ਕੀਤੀਆਂ ਗਈਆਂ। ਸਥਾਨਕ ਜ਼ਿਲ•ਾ ਉਦਯੋਗ ਕੇਂਦਰ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਕੀਤੀ। ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਸ੍ਰੀ ਆਰ. ਕੇ. ਪਰਮਾਰ, ਕਲੱਸਟਰ ਇੰਚਾਰਜ ਸ੍ਰੀ ਦੀਪਕ ਚੇਕੀ ਸਹਾਇਕ ਡਾਇਰੈਕਟਰ ਐੱਮ. ਐੱਸ. ਐੱਮ. ਈ. ਡੀ. ਆਈ. ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਮੀਟਿੰਗ ਦੌਰਾਨ ਹਾਜ਼ਰ ਜਿਆਦਾਤਰ ਉੱਦਮੀ ਉਹ ਸਨ, ਜਿਨ•ਾਂ ਵੱਲੋਂ ਕੋਵਿਡ 19 ਦੇ ਚੱਲਦਿਆਂ ਸਿਹਤ ਉਪਕਰਨ (ਪੀ. ਪੀ. ਈ. ਕਿੱਟਾਂ, ਮਾਸਕ, ਦਸਤਾਨੇ ਅਤੇ ਹੋਰ ਸਮੱਗਰੀ) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹਾਜ਼ਰ ਉੱਦਮੀਆਂ ਨੇ ਇਸ ਸੈਸ਼ਨ ਦੌਰਾਨ ਆਪਣਾ ਇਸ ਖੇਤਰ ਵਿੱਚ ਪਿਛਲੇ ਸਮੇਂ ਦਾ ਤਜ਼ਰਬਾ ਸਾਂਝਾ ਕੀਤਾ। ਇਸ ਮੌਕੇ ਜ਼ਿਲ•ਾ ਉਦਯੋਗ ਕੇਂਦਰ ਵੱਲੋਂ ਇਸ ਨਵੇਂ ਪ੍ਰਸਤਾਵਿਤ ਕਲੱਸਟ ਬਾਰੇ ਡਿਜ਼ੀਟਲ ਪੇਸ਼ਕਾਰੀ ਵੀ ਦਿਖਾਈ ਗਈ।
ਇਸ ਮੌਕੇ ਇਲਾਵਾ ਡਿਪਟੀ ਡਾਇਰੈਕਟਰ ਸ੍ਰੀ ਆਰ. ਕੇ. ਪਰਮਾਰ, ਕਲੱਸਟਰ ਇੰਚਾਰਜ ਸ੍ਰੀ ਦੀਪਕ ਚੇਕੀ ਸਹਾਇਕ ਡਾਇਰੈਕਟਰ ਐੱਮ. ਐੱਸ. ਐੱਮ. ਈ. ਡੀ. ਆਈ. ਵੱਲੋਂ ਹਾਜ਼ਰੀਨ ਇਸ ਕਲੱਸਟਰ ਦੀ ਰੂਪ ਰੇਖਾ ਬਾਰੇ ਜਾਣੂ ਕਰਾਇਆ ਅਤੇ ਇਸ ਵਿਸ਼ੇ ਸੰਬੰਧੀ ਉੱਦਮੀਆਂ ਦੇ ਵਿਚਾਰ ਅਤੇ ਤਜ਼ਰਬੇ ਮੰਗੇ। ਇਸ ਪ੍ਰਸਤਾਵ ਨੂੰ ਹਕੀਕਤ ਵਿੱਚ ਬਦਲਣ ਲਈ ਰਣਨੀਤੀ ਘੜਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ। ਸ੍ਰੀ ਮਹੇਸ਼ ਖੰਨਾ ਨੇ ਉੱਦਮੀਆਂ ਨੂੰ ਇਸ ਦਿਸ਼ਾ ਵਿੱਚ ਉਸਾਰੂ ਉਪਰਾਲੇ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਮੈਡੀਕਲ ਉਪਕਰਨਾਂ ਦੇ ਨਿਰਮਾਣ ਵਿੱਚ ਸਵੈ-ਨਿਰਭਰ ਬਣਾਇਆ ਜਾ ਸਕੇ।

ਕੈਪਸ਼ਨ - ਜ਼ਿਲ•ਾ ਉਦਯੋਗ ਕੇਂਦਰ ਵਿਖੇ ਹੋਈ ਮੀਟਿੰਗ ਦਾ ਦ੍ਰਿਸ਼।  

I/27328/2020

ਅੱਪਡੇਟ ਕੀਤਾ: 05/22/2020 - 22:23
back-to-top